Breaking News
Home / ਜੀ.ਟੀ.ਏ. ਨਿਊਜ਼ / ਨੈਨੋਜ਼ ਸਰਵੇਖਣ ਦਾ ਦਾਅਵਾ

ਨੈਨੋਜ਼ ਸਰਵੇਖਣ ਦਾ ਦਾਅਵਾ

ਲਿਬਰਲ ਪਾਰਟੀ ਦਾ ਸਮਰਥਨ ਘਟਿਆ ਜਦਕਿ ਕੰਸਰਵੇਟਿਵਾਂ ਦੇ ਸਮਰਥਨ ‘ਚ ਹੋਇਆ ਵਾਧਾ
ਓਟਵਾ/ਬਿਊਰੋ ਨਿਊਜ਼ : ਵੋਟਰਾਂ ਦੇ ਸਮਰਥਨ ਨੂੰ ਲੈ ਕੇ ਪਿਛਲੇ ਸਾਲ ਤੋਂ ਹੀ ਫੈਡਰਲ ਲਿਬਰਲ ਤੇ ਕੰਸਰਵੇਟਿਵਾਂ ਦਰਮਿਆਨ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਇਹ ਖੁਲਾਸਾ ਨੈਨੋਜ ਰਿਸਰਚ ਦੀ ਹਫਤਾਵਾਰੀ ਟਰੈਕਿੰਗ ਰਾਹੀਂ ਕੀਤਾ ਗਿਆ। ਪਰ ਚੋਣਾਂ ਵਿੱਚ ਕਿਸ ਪਾਰਟੀ ਨੂੰ ਵਧੇਰੇ ਸੀਟਾਂ ਮਿਲਣਗੀਆਂ ਇਸ ਬਾਰੇ ਡਾਟਾ ਦੇ ਕੀਤੇ ਗਏ ਅਧਿਐਨ ਤੋਂ ਸਾਹਮਣੇ ਆਇਆ ਕਿ ਕੰਸਰਵੇਟਿਵਾਂ ਨੂੰ ਸਪੱਸ਼ਟ ਫਾਇਦਾ ਹੋ ਰਿਹਾ ਹੈ।
ਜੇ ਅੱਜ ਹੀ ਫੈਡਰਲ ਚੋਣਾਂ ਹੁੰਦੀਆਂ ਹਨ ਤਾਂ ਹਾਊਸ ਆਫ ਕਾਮਨਜ਼ ਵਿੱਚ ਕੰਸਰਵੇਟਿਵ ਪਾਰਟੀ ਨੂੰ 112 ਸੀਟਾਂ ਉੱਤੇ ਜਿੱਤ ਹਾਸਲ ਹੋ ਸਕਦੀ ਹੈ। ਇਸ ਤੋਂ ਭਾਵ ਹੈ ਕਿ ਫਰਵਰੀ ਵਿੱਚ ਨੈਨੋਜ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਨਾਲੋਂ ਕੰਸਰਵੇਟਿਵਾਂ ਨੂੰ ਸੱਤ ਸੀਟਾਂ ਦਾ ਫਾਇਦਾ ਹੋ ਰਿਹਾ ਹੈ। ਇਸ ਦੌਰਾਨ ਲਿਬਰਲਾਂ ਨੂੰ 96 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਤੇ ਨੈਨੋਜ ਦੇ ਨਵੇਂ ਡਾਟੇ ਅਨੁਸਾਰ ਫਰਵਰੀ ਨਾਲੋਂ ਹੁਣ ਤੱਕ ਲਿਬਰਲਾਂ ਨੂੰ 22 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ।
ਲਿਬਰਲਾਂ ਤੇ ਐਨਡੀਪੀ ਦਰਮਿਆਨ ਹੋਈ ਡੀਲ ਕਰਕੇ ਫੈਡਰਲ ਚੋਣਾਂ ਦੇ ਨੇੜ ਭਵਿੱਖ ਵਿੱਚ ਹੋਣ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ। ਪਰ ਸੀਟਾਂ ਸਬੰਧੀ ਸਾਹਮਣੇ ਆਏ ਇਸ ਤਾਜਾ ਡਾਟੇ ਤੋਂ ਸਾਹਮਣੇ ਆਇਆ ਹੈ ਕਿ ਦੇਸ ਭਰ ਵਿੱਚ ਵੋਟਰਾਂ ਦੀ ਪਸੰਦ ਬਦਲ ਰਹੀ ਹੈ। ਨੈਨੋਜ ਰਿਸਰਚ ਦੇ ਚੇਅਰ ਨਿੱਕ ਨੈਨੋਜ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਇਸ ਸਬੰਧ ਵਿੱਚ ਕਾਫੀ ਹਲਚਲ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਲਿਬਰਲਾਂ ਦੇ ਸਮਰਥਨ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ। ਕਿਊਬਿਕ ਵਿੱਚ ਬਲਾਕ ਕਿਊਬਿਕ ਨੂੰ ਵਧੀਆ ਸਮਰਥਨ ਹਾਸਲ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਓਨਟਾਰੀਓ ਵਿੱਚ ਐਨਡੀਪੀ ਨੂੰ ਵੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ।

 

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …