ਇਕ ਨੇ 5 ਲੱਖ ਡਾਲਰ ਤੇ ਦੂਸਰੇ ਨੇ 2.5 ਲੱਖ ਡਾਲਰ ਜਿੱਤੇ
ਬਰੈਂਪਟਨ/ਬਿਊਰੋ ਨਿਊਜ਼ : ਦੋ ਬਰੈਂਪਟਨ ਨਿਵਾਸੀ, ਇਸ ਵਾਰ ਲਾਟਰੀ ਜਿੱਤਣ ਵਿਚ ਸਫਲ ਰਹੇ ਹਨ। ਜੈਫਰੀ ਬਰਨਾਰਡ ਨੇ ਓਐਲਜੀ ਦੀ ਬਿਗ ਸਪਿਨ ਇੰਸਟੈਂਟ ਗੇਮ ਵਿਚ 5 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਬਰਨਾਰਡ ਚਾਰ ਬੱਚਿਆਂ ਦਾ ਪਿਤਾ ਹੈ ਅਤੇ ਉਨ੍ਹਾਂ ਨੇ ਇਹ ਲਾਟਰੀ ਉਸ ਸਮੇਂ ਟਾਈਮ ਪਾਸ ਕਰਨ ਲਈ ਖਰੀਦੀ ਸੀ, ਜਦ ਉਹ ਆਪਣੇ ਪਿਤਾ ਨੂੰ ਬਾਲ ਕਟਵਾਉਣ ਲਈ ਲਿਆਏ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਰਿਟੇਲਰ ਤੋਂ ਟਿਕਟ ਖਰੀਦੀ ਹੈ ਅਤੇ ਉਹ ਬਿਗ ਸਪਿਨ ‘ਤੇ ਵਹੀਲ ਲੈਂਡ ਨੂੰ ਦੇਖਣ ਲੱਗੇ। ਆਪਣੀ ਲਾਟਰੀ ਲੱਗਦੇ ਹੀ ਉਹ ਖੁਸ਼ੀ ਵਿਚ ਝੂਮ ਉਠਿਆ ਅਤੇ ਇਹ ਖੁਸ਼ਖਬਰੀ ਆਪਣੇ ਪਿਤਾ ਨੂੰ ਦੇਣ ਦੇ ਲਈ ਬਾਰਬਰ ਸ਼ਾਪ ਵੱਲ ਨੂੰ ਭੱਜਿਆ। ਤਦ ਉਸ ਨੂੰ ਇਨਾਮ ਦੀ ਰਕਮ ਦਾ ਵੀ ਪਤਾ ਨਹੀਂ ਸੀ। ਬਰਨਾਰਡ ਪਿਛਲੇ ਸਾਲ ਇਕ ਕਾਰ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਸ ਲਾਟਰੀ ਨੇ ਉਸਦੀ ਕਿਸਮਤ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਉਸ ਨੇ ਇਸ ਪੈਸੇ ਨਾਲ ਇਕ ਨਵੀਂ ਕਾਰ ਖਰੀਦਣ ਅਤੇ ਕੁਝ ਪੈਸਾ ਨਿਵੇਸ਼ ਕਰਨ ਦੀ ਗੱਲ ਕਹੀ ਹੈ।
ਉਥੇ ਦੂਜੇ ਪਾਸੇ ਬਰੈਂਪਟਨ ਨਿਵਾਸੀ ਬਿਰਨੀ ਕੋਲਰਾਡੋ ਨੇ ਇੰਸਟੈਂਟ ਬਿੰਗੋ ਮਲਟੀਫਲਾਇਰ ਵਿਚ 2.5 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਓਐਲਜੀ ਅਨੁਸਾਰ ਕੋਲਰਾਡੋ ਨੇ ਪਹਿਲਾਂ ਵੀ ਕਈ ਵਾਰ ਲਾਟਰੀ ਜਿੱਤੀ ਹੈ। ਕਰੀਬ 10 ਸਾਲ ਪਹਿਲਾਂ ਉਸ ਨੇ ਕਰਾਸਵਰਡ ਵਿਚ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਸੀ। ਉਸ ਨੇ ਵੀ ਇਹ ਟਿਕਟ ਆਪਣੇ ਘਰ ‘ਤੇ ਤਦ ਖਰੀਦੀ, ਜਦ ਉਹ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਉਸ ਸਮੇਂ ਉਸਦੇ ਬੱਚੇ ਵੀ ਖਾਣਾ ਖਾ ਚੁੱਕੇ ਸਨ ਅਤੇ ਉਹ ਲਿਵਿੰਗ ਰੂਮ ਵਿਚ ਬੈਠੀ ਸੀ। ਤਿੰਨ ਬੱਚਿਆਂ ਦੀ ਮਾਂ ਬਿਰਨੀ ਆਪਣੇ ਪਰਿਵਾਰ ਦੇ ਲਈ ਇਕ ਨਵਾਂ ਘਰ ਖਰੀਦਣਾ ਚਾਹੁੰਦੀ ਹੈ ਅਤੇ ਕੁਝ ਪੈਸਾ ਬਚਤ ਵਿਚ ਵੀ ਰੱਖਣਾ ਚਾਹੁੰਦੀ ਹੈ। ਉਸ ਨੇ ਓਐਲਜੀ ਨੂੰ ਦੱਸਿਆ ਕਿ ਲਾਕਡਾਊਨ ਦੇ ਕਾਰਨ ਉਹ ਕੰਮ ਨਹੀਂ ਕਰ ਪਾ ਰਹੀ ਹੈ ਅਤੇ ਇਹ ਉਸ ਨੂੰ ਪ੍ਰਮਾਤਮਾ ਪਾਸੋਂ ਭੇਜਿਆ ਗਿਆ ਤੋਹਫਾ ਲੱਗ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …