23.3 C
Toronto
Monday, September 15, 2025
spot_img
Homeਭਾਰਤਕਰੋਨਾ ਨੇ ਭਾਰਤੀ ਅਰਥਚਾਰੇ ਨੂੰ ਮਾਰੀ ਭਾਰੀ ਸੱਟ

ਕਰੋਨਾ ਨੇ ਭਾਰਤੀ ਅਰਥਚਾਰੇ ਨੂੰ ਮਾਰੀ ਭਾਰੀ ਸੱਟ

Image Courtesy :jagbani(punjabkesar)

ਅਰਥਚਾਰੇ ਨੂੰ ਪੈਰਾਂ ਸਿਰ ਕਰਨ ਲਈ ਵਿਆਪਕ ਸੁਧਾਰਾਂ ਦੀ ਲੋੜ : ਆਰਬੀਆਈ
ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਕਿ ਕਰੋਨਾ ਵਾਇਰਸ ਮਹਾਮਾਰੀ ਕਰਕੇ ਆਰਥਿਕ ਪੱਖੋਂ ਹੋਏ ਨੁਕਸਾਨ ਨੂੰ ਪੂਰਾ ਕਰਨ ਤੇ ਅਰਥਚਾਰੇ ਨੂੰ ਮੁੜ ਵਿਕਾਸ ਦੇ ਰਾਹ ਪਾਉਣ ਲਈ ਵਿਆਪਕ ਸੁਧਾਰਾਂ ਦੀ ਲੋੜ ਹੈ। ਕੇਂਦਰੀ ਬੈਂਕ ਨੇ ਚੌਕਸ ਕਰਦਿਆਂ ਕਿਹਾ ਕਿ ਮਹਾਮਾਰੀ ਕਰਕੇ ਭਾਰਤ ਦੀ ਉਤਪਾਦਨ ਸਮਰੱਥਾ ਵਿੱਚ ਢਾਂਚਾਗਤ ਨਿਘਾਰ ਆ ਸਕਦਾ ਹੈ। ਇਸ ਦੌਰਾਨ ਆਰਬੀਆਈ ਨੇ ਐਲਾਨ ਕੀਤਾ ਕਿ ਉਹ ਖੁੱਲ੍ਹੇ ਮਾਰਕੀਟ ਅਪਰੇਸ਼ਨਾਂ (ਓਐੱਮਓ) ਤਹਿਤ ਸਰਕਾਰੀ ਜਾਮਨੀਆਂ ਦੀ ਇਕੋ ਵੇਲੇ ਦੋ ਕਿਸ਼ਤਾਂ ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਖਰੀਦ ਤੇ ਵੇਚ-ਵੱਟ ਕਰੇਗੀ। ਆਰਬੀਆਈ ਨੇ ਵਿੱਤੀ ਸਾਲ 2019-20 ਲਈ ਆਪਣੀ ਸਾਲਾਨਾ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਕਰਕੇ ਆਲਮੀ ਅਰਥਚਾਰੇ ਨੂੰ ਵੱਡੀ ਸੱਟ ਵੱਜੇਗੀ ਤੇ ਭਵਿੱਖੀ ਰੂਪ-ਰੇਖਾ ਕੋਵਿਡ-19 ਦੇ ਫੈਲਾਅ, ਇਸ ਦੇ ਵਧਣ ਦੀ ਸ਼ਿੱਦਤ, ਇਹ ਕਿੰਨੇ ਸਮੇਂ ਤੱਕ ਰਹਿੰਦਾ ਹੈ ਤੇ ਵੈਕਸੀਨ ਦੀ ਖੋਜ ‘ਤੇ ਨਿਰਭਰ ਕਰੇਗੀ। ਆਰਬੀਆਈ ਨੇ ਕਿਹਾ ਕਿ ਇਹ ਭਾਵਨਾ ਵੱਡੇ ਪੱਧਰ ‘ਤੇ ਘਰ ਕਰਨ ਲੱਗੀ ਹੈ ਕਿ ਕੋਵਿਡ-19 ਮਗਰੋਂ ਇਹ ਦੁਨੀਆ ਪਹਿਲਾਂ ਵਾਲੀ ਨਹੀਂ ਰਹੇਗੀ। ਲਿਹਾਜ਼ਾ ਮਹਾਮਾਰੀ ਖ਼ਤਮ ਹੋਣ ਮਗਰੋਂ ਉਤਪਾਦਨ ਬਾਜ਼ਾਰਾਂ, ਵਿੱਤੀ ਸੈਕਟਰਾਂ ਆਦਿ ਵਿੱਚ ਵੱਡੇ ਪੱਧਰ ‘ਤੇ ਵਿਆਪਕ ਸੁਧਾਰਾਂ ਦੀ ਲੋੜ ਪਏਗੀ। ਉਤਪਾਦਨ ਘਾਟੇ ਨੂੰ ਪੂਰਾ ਕਰਨ ਤੇ ਅਰਥਚਾਰੇ ਨੂੰ ਮੁੜ ਮਜ਼ਬੂਤ ਪੰਧ ਤੇ ਵਿਕਾਸ ਦੇ ਰਾਹ ਲਿਜਾਣ ਤੇ ਵਿੱਤੀ ਸਥਿਰਤਾ ਲਈ ਕੌਮਾਂਤਰੀ ਮੁਕਾਬਲੇਬਾਜ਼ੀ ਦੀ ਲੋੜ ਪਏਗੀ।

RELATED ARTICLES
POPULAR POSTS