Breaking News
Home / ਭਾਰਤ / ਰਿਜ਼ਰਵ ਬੈਂਕ ਨੇ ਸਾਲ 2019-20 ਵਿੱਚ ਨਹੀਂ ਛਾਪੇ 2 ਹਜ਼ਾਰ ਦੇ ਨਵੇਂ ਨੋਟ

ਰਿਜ਼ਰਵ ਬੈਂਕ ਨੇ ਸਾਲ 2019-20 ਵਿੱਚ ਨਹੀਂ ਛਾਪੇ 2 ਹਜ਼ਾਰ ਦੇ ਨਵੇਂ ਨੋਟ

Image Courtesy :jagbani(punjabkesar)

500 ਅਤੇ 200 ਰੁਪਏ ਦੇ ਨੋਟਾਂ ਦੀ ਛਪਾਈ ਵਧੀ
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ 2019-20 ਵਿਚ 2 ਹਜ਼ਾਰ ਰੁਪਏ ਦੇ ਨਵੇਂ ਨੋਟ ਨਹੀਂ ਛਾਪੇ। ਇਸ ਸਮੇਂ ਦੌਰਾਨ 2 ਹਜ਼ਾਰ ਦੇ ਨੋਟਾਂ ਦਾ ਪਸਾਰ ਘਟ ਗਿਆ ਹੈ। ਇਹ ਜਾਣਕਾਰੀ ਰਿਜ਼ਰਵ ਬੈਂਕ 2019-20 ਦੀ ਸਾਲਾਨਾ ਰਿਪੋਰਟ ਵਿਚ ਦਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ ਮਾਰਚ 2018 ਦੇ ਅੰਤ ਵਿੱਚ ਚਲ ਰਹੇ 2 ਹਜ਼ਾਰ ਦੇ ਨੋਟਾਂ ਦੀ ਸੰਖਿਆ 33,632 ਲੱਖ ਸੀ, ਜੋ ਮਾਰਚ, 2019 ਦੇ ਅੰਤ ਤੱਕ 32,910 ਲੱਖ ਰਹਿ ਗਈ। ਮਾਰਚ 2020 ਦੇ ਅੰਤ ਤੱਕ 2 ਹਜ਼ਾਰ ਦੇ ਨੋਟਾਂ ਦੀ ਗਿਣਤੀ ਹੋਰ ਘਟ ਕੇ 27,398 ਲੱਖ ਹੋ ਗਈ ਹੈ। ਰਿਪੋਰਟ ਦੇ ਅਨੁਸਾਰ ਮਾਰਚ 2020 ਦੇ ਅੰਤ ਤੱਕ ਬਜ਼ਾਰ ਵਿੱਚ ਕੁੱਲ ਮੁਦਰਾ ਵਿੱਚ 2 ਹਜ਼ਾਰ ਦੇ ਨੋਟਾਂ ਦਾ ਹਿੱਸਾ ਘਟ ਕੇ 2.4 ਪ੍ਰਤੀਸ਼ਤ ਰਹਿ ਗਿਆ ਹੈ। ਧਿਆਨ ਰਹੇ ਕਿ 2 ਹਜ਼ਾਰ ਦੇ ਨੋਟਾਂ ਦੀ ਛਪਾਈ ਬੰਦ ਹੋਣ ਨਾਲ ਹੁਣ 500 ਅਤੇ 200 ਰੁਪਏ ਦੇ ਨੋਟਾਂ ਦੀ ਛਪਾਈ ਵਧ ਗਈ ਹੈ।

Check Also

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਖਿਲਾਫ ਨਵੀਂ ਦਿੱਲੀ ‘ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਭਾਜਪਾ ਹੈੱਡਕੁਆਰਟਰ ਨੇੜੇ ਪੈਟਰੋਲ, …