0.2 C
Toronto
Wednesday, December 3, 2025
spot_img
Homeਭਾਰਤਭਾਜਪਾ ਉਮੀਦਵਾਰ ਦੀ ਗੱਡੀ 'ਚੋਂ ਮਿਲੀ ਵੋਟਿੰਗ ਮਸ਼ੀਨ

ਭਾਜਪਾ ਉਮੀਦਵਾਰ ਦੀ ਗੱਡੀ ‘ਚੋਂ ਮਿਲੀ ਵੋਟਿੰਗ ਮਸ਼ੀਨ

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਸ ਮਾਮਲੇ ‘ਚ ਗੰਭੀਰ ਮੁਲਾਂਕਣ ਦੀ ਲੋੜ
ਅਸਮ/ਬਿਊਰੋ ਨਿਊਜ਼
ਅਸਮ ਦੇ ਪੱਥਰਕੰਡੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕ੍ਰਿਸ਼ਨੇਂਦੂ ਪਾਲ ਦੀ ਗੱਡੀ ‘ਚ ਵੋਟਿੰਗ ਮਸ਼ੀਨ ਮਿਲਣ ਤੋਂ ਬਾਅਦ ਭਾਰਤੀ ਰਾਜਨੀਤੀ ਵਿਚ ਹੜਕੰਪ ਮਚ ਗਿਆ ਹੈ। ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਚੋਣ ਕਮਿਸਨ ਨੂੰ ਨਿਜੀ ਵਾਹਨ ਵਿਚ ਵੋਟਿੰਗ ਮਸ਼ੀਨ ਲਿਜਾਣ ਨਾਲ ਸਬੰਧਤ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੋਟਿੰਗ ਮਸ਼ੀਨ ਦੀ ਵਰਤੋਂ ਦਾ ‘ਗੰਭੀਰ ਮੁਲਾਂਕਣ’ ਕਰਨ ਦੀ ਜਰੂਰਤ ਹੈ। ਚੋਣ ਕਮਿਸ਼ਨ ਨੇ ਇਸ ਮਾਮਲੇ ‘ਚ ਸਫਾਈ ਦਿੰਦੇ ਹੋਏ ਕਿਹਾ ਕਿ ਗੱਡੀ ਖਰਾਬ ਹੋਣ ਕਾਰਨ ਇਹ ਵੋਟਿੰਗ ਮਸ਼ੀਨ ਭਾਜਪਾ ਉਮੀਦਵਾਰ ਦੀ ਗੱਡੀ ਵਿਚ ਰਖਵਾਈ ਗਈ ਸੀ। ਇਸ ਮਾਮਲੇ ‘ਚ ਸ਼ਾਮਲ ਚਾਰੇ ਚੋਣ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਉਸ ਪੋਲਿੰਗ ਬੂਥ ‘ਤੇ ਵੋਟਿੰਗ ਕਰਵਾਉਣ ਲਈ ਵੀ ਆਖਿਆ ਹੈ ਜਿੱਥੇ ਇਹ ਵੋਟਿੰਗ ਮਸ਼ੀਨ ਲਿਜਾਂਦੀ ਜਾ ਰਹੀ ਸੀ।

 

RELATED ARTICLES
POPULAR POSTS