ਸਿਸੋਦੀਆ ਨੇ ਕਿਹਾ, ਅਮਾਨਤਉੱਲਾ ਦਾ ਅਸਤੀਫ਼ਾ ਮਨਜ਼ੂਰ ਨਹੀਂ
ਨਵੀਂ ਦਿੱਲੀ: ਵਕਫ ਬੋਰਡ ਦੇ ਚੇਅਰਮੈਨ ਅਤੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉੱਲਾ ਖਾਨ ਦੇ ਪੱਖ ਵਿਚ ਉਨ੍ਹਾਂ ਦੀ ਪਾਰਟੀ ਉਤਰ ਆਈ ਹੈ। ਵਿਧਾਇਕ ‘ਤੇ ਉਨ੍ਹਾਂ ਦੇ ਸਾਲੇ ਦੀ ਪਤਨੀ ਨੇ ਛੇੜਛਾੜ ਦਾ ਮੁਕੱਦਮਾ ਦਰਜ ਕਰਾਇਆ ਸੀ। ਐਤਵਾਰ ਨੂੰ ਪਾਰਟੀ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਮਨਾਤਉੱਲਾ ਦੇ ਬਾਰੇ ਵਿਚ ਜੋ ਵੀ ਦੋਸ਼ ਲਗਾਏ ਜਾ ਰਹੇ ਹਨ ਉਹ ਗ਼ਲਤ ਹਨ। ਜਿਸ ਔਰਤ ਨੇ ਉਨ੍ਹਾਂ ‘ਤੇ ਦੋਸ਼ ਲਗਾਇਆ ਹੈ ਉਹ ਉਨ੍ਹਾਂ ਦੀ ਪਰਿਵਾਰਕ ਲੜਾਈ ਦਾ ਨਤੀਜਾ ਹੈ ਅਤੇ ਇਸ ਨੂੰ ਰਾਜਨੀਤਕ ਸਾਜ਼ਿਸ਼ ਤਹਿਤ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਾਨਤਉੱਲਾ ਦਾ ਅਸਤੀਫ਼ਾ ਪਾਰਟੀ ਨੇ ਸਵੀਕਾਰ ਨਹੀਂ ਕੀਤਾ ਹੈ ਅਤੇ ਨਾ ਹੀ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਕਾਰਵਾਈ ਸਭ ਤੋਂ ਜਲਦੀ ਕਰਦੀ ਹੈ। ਇਸ ਦੋਸ਼ ਵਿਚ ਕੁਝ ਸੱਚਾਈ ਹੁੰਦੀ ਤਾਂ ਪਾਰਟੀ ਹੁਣ ਤੱਕ ਕਾਰਵਾਈ ਕਰ ਚੁੱਕੀ ਹੁੰਦੀ। ਮੀਡੀਆ ਨੇ ਸੱਚਾਈ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਰਹਿੰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ‘ਤੇ ਦੋਸ਼ ਲੱਗਾ ਸੀ ਉਸ ਦੀ ਜਾਂਚ ਕਿਉਂ ਨਹੀਂ ਕਰਵਾਈ ਗਈ। ਔਰਤ ਨੇ ਸੌਂਪੇ ਸਬੂਤ : ਇਸ ਦੌਰਾਨ ਅਮਾਨਤਉੱਲਾ ਖ਼ਿਲਾਫ਼ ਮੁਕੱਦਮਾ ਦਰਜ ਕਰਾਉਣ ਵਾਲੀ ਔਰਤ ਨੇ ਐਤਵਾਰ ਨੂੰ ਬਿਆਨ ਦਰਜ ਕਰਾਏ। ਸੂਤਰਾਂ ਅਨੁਸਾਰ ਬਿਆਨ ਵਿਚ ਉਹ ਆਪਣੀ ਸ਼ਿਕਾਇਤ ‘ਤੇ ਕਾਇਮ ਰਹੀ ਹੈ। ਉਸ ਨੇ ਇਕ ਸੀਡੀ ਤੇ ਪੈਨਡ੍ਰਾਈਵ ਵੀ ਪੁਲਿਸ ਨੂੰ ਸੌਂਪੀ ਹੈ। ਭੈਣ ਦੇ ਸਮਾਨ ਮੰਨਦਾ ਹਾਂ : ਖਾਨ : ਵਿਧਾਇਕ ਅਮਾਨਤਉੱਲਾ ਖਾਨ ਨੇ ਫਿਰ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਜਿਸ ਔਰਤ ਨੇ ਉਸ ‘ਤੇ ਦੋਸ਼ ਲਗਾਏ ਹਨ ਉਹ ਉਸ ਦੇ ਸਾਲੇ ਦੀ ਪਤਨੀ ਹੈ ਤੇ ਮੈਂ ਉਸ ਨੂੰ ਭੈਣ ਸਮਾਨ ਮੰਨਦਾ ਹਾਂ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …