ਪਰਿਵਾਰ ਹੀ ਹੋ ਗਿਆ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਪੈਂਦੇ ਮਨੀਮਾਜਰਾ ਵਿਚ ਲੰਘੇ ਕੱਲ੍ਹ ਤੀਹਰਾ ਕਤਲ ਹੋਇਆ ਸੀ। ਇਸ ਵਿਚ ਸੰਜੇ ਅਰੋੜਾ ਨੇ ਆਪਣੀ ਪਤਨੀ, ਬੇਟੀ ਅਤੇ ਬੇਟੇ ਦੀ ਗਲਾ ਘੁੱਟ ਕੇ ਹੱਤਿਆ ਦਿੱਤੀ ਸੀ ਅਤੇ ਫਿਰ ਉਸ ਨੇ ਆਪ ਵੀ ਰੇਲਵੇ ਟਰੈਕ ‘ਤੇ ਜਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ਖ਼ਮੀ ਹੋ ਗਿਆ ਸੀ। ਇਸ ਸੰਜੇ ਅਰੋੜਾ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਪੂਰਾ ਪਰਿਵਾਰ ਹੀ ਖਤਮ ਹੋ ਗਿਆ। ਸੰਜੇ ਅਰੋੜਾ ਦੀ ਪੰਚਕੂਲਾ ਦੇ ਸੈਕਟਰ 9 ਵਿਚ ਮਠਿਆਈ ਦੀ ਦੁਕਾਨ ਸੀ ਅਤੇ ਉਸਦੇ ਸਿਰ 8 ਕਰੋੜ ਰੁਪਏ ਦਾ ਕਰਜ਼ਾ ਵੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਜੇ ਅਰੋੜਾ 70 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦਾ ਮਾਲਕ ਸੀ। ਹੁਣ ਇਸ ਘਟਨਾ ‘ਤੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ ਅਤੇ ਪੁਲਿਸ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਇਸੇ ਤਰ੍ਹਾਂ ਮੁਹਾਲੀ ਵਿਚ ਵੀ ਇਕ ਅਜਿਹਾ ਹੀ ਮਾਮਲੇ ਸਾਹਮਣੇ ਆਇਆ, ਜਿਥੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਪਿਤਾ ਦੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੰਜਾਬ ਵਿਚ ਦਿਨੋਂ ਦਿਨ ਵਧ ਰਹੀਆਂ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …