Breaking News
Home / ਭਾਰਤ / ਯਸ਼ਵੰਤ ਸਿਨਹਾ ਨੇ ਗਾਜ਼ੀਪੁਰ ਸਰਹੱਦ ‘ਤੇ ਕਿਸਾਨ ਆਗੂਆਂ ਨਾਲ ਕੀਤੀ ਮੁਲਾਕਾਤ

ਯਸ਼ਵੰਤ ਸਿਨਹਾ ਨੇ ਗਾਜ਼ੀਪੁਰ ਸਰਹੱਦ ‘ਤੇ ਕਿਸਾਨ ਆਗੂਆਂ ਨਾਲ ਕੀਤੀ ਮੁਲਾਕਾਤ

ਕਿਸਾਨ ਅੰਦੋਲਨ ਦੀ ਕੀਤੀ ਹਮਾਇਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਕਿਸਾਨਾਂ ਦੀ ਤੰਦਰੁਸਤੀ ਬਾਰੇ ਜਾਣਨ ਲਈ ਗਾਜ਼ੀਪੁਰ ਹੱਦ ਪਹੁੰਚੇ ਅਤੇ ਬੀਕੇਯੂ ਆਗੂ ਰਾਕੇਸ਼ ਟਿਕੈਤ ਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਨੈਸ਼ਨਲ ਫਰੰਟ ਦਾ ਕਿਸਾਨੀ ਲਹਿਰ ਨੂੰ ਪੂਰਾ ਸਮਰਥਨ ਹੈ। ਸਿਨਹਾ ਨੇ ਕਿਹਾ ਕਿ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਅੰਦੋਲਨ ਦੇ ਨਾਲ ਉਹ ਖੜ੍ਹੇ ਹੋਣਗੇ ਤੇ ਤ੍ਰਿਣਮੂਲ ਕਾਂਗਰਸ ਅਤੇ ਨੈਸ਼ਨਲ ਫਰੰਟ ਦਾ ਸਮਰਥਨ ਵੀ ਮਿਲੇਗਾ।
ਨੈਸ਼ਨਲ ਫਰੰਟ ਦੀ ਭਵਿੱਖ ਦੀ ਬੈਠਕ ਵਿੱਚ ਕਿਸਾਨੀ ਮਸਲਿਆਂ ਬਾਰੇ ਫ਼ੈਸਲਾ ਲਿਆ ਜਾਵੇਗਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਲਹਿਰ ਗ਼ੈਰ-ਰਾਜਨੀਤਕ ਹੈ, ਉਹ ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦੇ ਹਨ ਜੋ ਸਮਰਥਨ ਦਿੰਦੇ ਹਨ, ਪਰ ਕਿਸੇ ਵੀ ਰਾਜਨੀਤਕ ਪਾਰਟੀ ਦਾ ਮੰਚ ਸਾਂਝਾ ਨਹੀਂ ਕਰਨਗੇ ਅਤੇ ਨਾ ਹੀ ਆਪਣੇ ਮੰਚ ‘ਤੇ ਕਿਸੇ ਵੀ ਰਾਜਨੀਤਕ ਪਾਰਟੀ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਵੀ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸੇ ਦੌਰਾਨ ਬਿਹਾਰ ਦੇ ਸਾਬਕਾ ਮੰਤਰੀ ਨਰਿੰਦਰ ਸਿੰਘ ਵੀ ਰਾਕੇਸ਼ ਟਿਕੈਤ ਨੂੰ ਗਾਜ਼ੀਪੁਰ ਹੱਦ ‘ਤੇ ਮਿਲੇ ਅਤੇ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਿਹਾਰ ਵਿੱਚ ਯੂਨਾਈਟਿਡ ਫਰੰਟ ਦੇ ਸੱਦੇ ‘ਤੇ ਅੰਦੋਲਨ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬਿਹਾਰ ਕਿਸਾਨਾਂ ਦੇ ਨਾਲ ਹੈ।

 

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …