20.8 C
Toronto
Wednesday, August 12, 2026
spot_img
HomeਕੈਨੇਡਾFrontਇਰਾਨ ਦੇ ਹਮਲੇ ’ਚ ਭਾਰਤੀ ਵਿਅਕਤੀ ਦੀ ਗਈ ਜਾਨ

ਇਰਾਨ ਦੇ ਹਮਲੇ ’ਚ ਭਾਰਤੀ ਵਿਅਕਤੀ ਦੀ ਗਈ ਜਾਨ

ਇਰਾਨ ਦੇ ਹਮਲੇ ’ਚ ਭਾਰਤੀ ਵਿਅਕਤੀ ਦੀ ਗਈ ਜਾਨ
ਹੋਰਮੁਜ਼ ’ਚ ਇਰਾਨ ਦਾ ਯੂਏਈ ਦੇ ਟੈਂਕਰਾਂ ’ਤੇ ਮਿਜ਼ਾਈਲ ਹਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਦੇ ਹੋਰਮੁਜ਼ ਵਿਚ ਹਾਲੀਆ ਹਮਲਿਆਂ ਵਿਚ ਇਕ ਭਾਰਤੀ ਵਿਅਕਤੀ ਦੀ ਜਾਨ ਚਲੇ ਗਈ ਹੈ। ਜਿਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਰਾਨ ਦੇ ਉਪ ਰਾਜਦੂਤ ਮੁਹੰਮਦ ਜਵਾਦ ਹੁਸੈਨੀ ਸਣੇ ਇਰਾਨੀ ਡਿਪਲੋਮੇਟਸ ਨੂੰ ਵੀ ਤਲਬ ਕਰ ਲਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ’ਤੇ ਇਰਾਨੀ ਕਮਿਸ਼ਨ ਤੋਂ ਜਵਾਬ ਮੰਗਿਆ ਅਤੇ ਗੰਭੀਰ ਚਿੰਤਾ ਵੀ ਜਤਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੋਰਮੁਜ਼ ਸਟਰੇਟ ਵਿਚ ਇਰਾਨ ਨੇ ਯੂਏਈ ਦੇ ਦੋ ਤੇਲ ਟੈਂਕਰਾਂ ’ਤੇ ਕਰੂਜ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਯੂਏਈ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ ਇਸ ਹਮਲੇ ਵਿਚ 6 ਭਾਰਤੀਆਂ ਸਣੇ 8 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਉਧਰ ਦੂਜੇ ਪਾਸੇ ਅਮਰੀਕਾ ਨੇ ਵੀ ਇਰਾਨ ’ਤੇ ਵੱਡੇ ਪੱਧਰ ’ਤੇ ਜਵਾਬੀ ਕਾਰਵਾਈ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ, ਕਰੀਬ ਪੰਜ ਘੰਟਿਆਂ ਤੱਕ ਚੱਲੇ ਹਮਲਿਆਂ ਵਿਚ ਬੂਸ਼ਹਰ, ਚਾਬਹਾਰ, ਜਾਸਕ, ਕੋਨਾਰਕ, ਅਬੂ ਮੂਸਾ ਅਤੇ ਬੰਦਰ ਅੱਬਾਸ ਸਥਿਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਲੰਬੇ ਸਮੇਂ ਤੋਂ ਜਾਰੀ ਹੈ।

RELATED ARTICLES
POPULAR POSTS