Breaking News
Home / ਭਾਰਤ / ਏਕਨਾਥ ਸ਼ਿੰਦੇ ਦੀ ਹੋਈ ਸ਼ਿਵਸੈਨਾ, ਚੋਣ ਨਿਸ਼ਾਨ ਤੀਰ ਕਮਾਨ ਵੀ ਮਿਲਿਆ

ਏਕਨਾਥ ਸ਼ਿੰਦੇ ਦੀ ਹੋਈ ਸ਼ਿਵਸੈਨਾ, ਚੋਣ ਨਿਸ਼ਾਨ ਤੀਰ ਕਮਾਨ ਵੀ ਮਿਲਿਆ

ਸ਼ਿੰਦੇ ਨੇ ਫੈਸਲੇ ਨੂੰ ਸੱਚ ਅਤੇ ਲੋਕਾਂ ਦੀ ਜਿੱਤ ਦੱਸਿਆ
ਮੁੰਬਈ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸਮੂਹ ਨੂੰ ‘ਸ਼ਿਵ ਸੈਨਾ’ ਨਾਂ ਅਤੇ ਉਸ ਦਾ ਚੋਣ ਨਿਸ਼ਾਨ ਤੀਰ ਕਮਾਨ ਦੇ ਦਿੱਤਾ ਹੈ। ਇਸ ਨੂੰ ਊਧਵ ਠਾਕਰੇ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸ਼ਿੰਦੇ ਵੱਲੋਂ ਦਾਖਲ ਛੇ ਮਹੀਨੇ ਪੁਰਾਣੀ ਪਟੀਸ਼ਨ ’ਤੇ ਇਕ ਫੈਸਲੇ ਵਿਚ ਤਿੰਨ ਮੈਂਬਰੀ ਕਮਿਸ਼ਨ ਨੇ ਠਾਕਰੇ ਗੁੱਟ ਨੂੰ ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਨਾਂ ਅਤੇ ‘ਮਸ਼ਾਲ’ ਚੋਣ ਨਿਸ਼ਾਨ ਨੂੰ ਬਣਾਈ ਰੱਖਣ ਦੀ ਆਗਿਆ ਦਿੱਤੀ ਹੈ, ਜਿਹੜਾ ਉਨ੍ਹਾਂ ਨੂੰ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਖਤਮ ਹੋਣ ਤੱਕ ਅੰਤਿ੍ਰਮ ਫੈਸਲੇ ਵਿਚ ਦਿੱਤਾ ਗਿਆ ਸੀ। ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦੇਣ ਦੇ ਫੈਸਲੇ ਨੂੰ ਸੱਚ ਅਤੇ ਲੋਕਾਂ ਦੀ ਜਿੱਤਿਆ ਦੱਸਿਆ। ਉਨ੍ਹਾਂ ਚੋਣ ਕਮਿਸ਼ਨ ਦੇ ਫੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਬਹੁਮਤ ਦਾ ਵੱਡਾ ਮਹੱਤਵ ਹੁੰਦਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਗੇ ਕਿਹਾ ਕਿ ਇਹ ਸੱਚ ਅਤੇ ਲੋਕਾਂ ਦੀ ਜਿੱਤ ਦੇ ਨਾਲ-ਨਾਲ ਹੀ ਇਹ ਬਾਲਾ ਸਾਹਿਬ ਠਾਕਰੇ ਦਾ ਅਸ਼ੀਰਵਾਦ ਵੀ ਹੈ ਅਤੇ ਹੁਣ ਸਾਡੀ ਸ਼ਿਵਸੈਨਾ ਹੀ ਅਸਲੀ ਸ਼ਿਵਸੈਨਾ ਹੈ।

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …