17.7 C
Toronto
Sunday, October 19, 2025
spot_img
Homeਭਾਰਤਕਠੂਆ 'ਚ ਹੋਈ ਵਾਰਦਾਤ ਖਿਲਾਫ ਰਾਹੁਲ ਗਾਂਧੀ ਨੇ ਅੱਧੀ ਰਾਤ ਨੂੰ ਇੰਡੀਆ...

ਕਠੂਆ ‘ਚ ਹੋਈ ਵਾਰਦਾਤ ਖਿਲਾਫ ਰਾਹੁਲ ਗਾਂਧੀ ਨੇ ਅੱਧੀ ਰਾਤ ਨੂੰ ਇੰਡੀਆ ਗੇਟ ‘ਤੇ ਕੀਤਾ ਕੈਂਡਲ ਮਾਰਚ

ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਠੂਆ ‘ਚ 8 ਸਾਲ ਦੀ ਬੱਚੀ ਨਾਲ ਹੋਏ ਸਮੂਹਿਕ ਗੈਂਗਰੇਪ ਤੇ ਯੂਪੀ ਦੇ ਓਨਾਵ ‘ਚ ਹੋਈ ਅਜਿਹੀ ਘਟਨਾ ਖਿਲਾਫ ਪ੍ਰਧਾਨ ਮੰਤਰੀ ‘ਤੇ ਵੱਡਾ ਸਿਆਸੀ ਹਮਲਾ ਕਰਦਿਆਂ ਅੱਧੀ ਰਾਤ ਨੂੰ ਦਿੱਲੀ ਦੇ 24 ਅਕਬਰ ਰੋਡ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਕੀਤਾ।
ਇਸ ਪ੍ਰਦਰਸ਼ਨ ਵਿਚ ਪ੍ਰਿਅੰਕਾ ਵਾਡਰਾ, ਰਾਬਰਟ ਵਾਡਰਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਨੇਤਾ, ਵਰਕਰ ਅਤੇ ਆਮ ਲੋਕ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਮਾਰਚ ਰਾਜਨੀਤੀ ਕਰਨ ਲਈ ਨਹੀਂ, ਇਹ ਦੇਸ਼ ਵਿਚ ਮਹਿਲਾਵਾਂ ਦੇ ਖਿਲਾਫ ਵਧ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਓਨਾਵ ਰੇਪ ਮਾਮਲੇ ਵਿਚ ਵੀ ਪਹਿਲੀ ਸ਼ਿਕਾਇਤ ‘ਤੇ 10 ਮਹੀਨਿਆਂ ਬਾਅਦ ਆਰੋਪੀ ਭਾਜਪਾ ਵਿਧਾਇਕ ਖਿਲਾਫ ਕਾਰਵਾਈ ਹੋਈ ਹੈ ਅਤੇ ਸੀਬੀਆਈ ਨੇ ਉਸ ਨੂੰ ਹਿਰਾਸਤ ਵਿਚ ਲਿਆ ਹੈ।
ਆਸਿਫਾ ਨੂੰ ਇਨਸਾਫ ਦਿਵਾਉਣ ਲਈ ਬਠਿੰਡਾ ‘ਚ ਕੈਂਡਲ ਮਾਰਚ
8 ਸਾਲ ਦੀ ਬੱਚੀ ਆਸਿਫਾ ਨੂੰ ਇਨਸਾਫ ਦਿਵਾਉਣ ਲਈ ਬਠਿੰਡਾ ਵਿਚ ਵੱਡੀ ਗਿਣਤੀ ਲੋਕਾਂ ਨੇ ਮੰਗਲਵਾਰ ਨੂੰ ਕੈਂਡਲ ਮਾਰਚ ਕੱਢਿਆ। ਇਸ ਮਾਰਚ ਵਿਚ ਹਰ ਉਮਰ ਵਰਗ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਨੇ ਭਾਗ ਲਿਆ। ਮਾਰਚ ਟੀਚਰਜ਼ ਹੋਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚੋਂ ਹੁੰਦਾ ਹੋਇਆ ਵਾਪਸ ਟੀਚਰਜ਼ ਹੋਮ ਪਹੁੰਚ ਕੇ ਸਮਾਪਤ ਹੋਇਆ। ਰੋਸ ਮਾਰਚ ‘ਚ ਸ਼ਾਮਲ ਨੌਜਵਾਨਾਂ ਨੇ ਹੱਥਾਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੇ ਬੈਨਰ ਫੜੇ ਹੋਏ ਸਨ।

RELATED ARTICLES
POPULAR POSTS