ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀਆਂ ਕੀਮਤਾਂ ਇੱਕ ਵਾਰੀ ਫਿਰ ਰਾਤੋ ਰਾਤ ਛੇ ਸੈਂਟ ਪ੍ਰਤੀ ਲੀਟਰ ਤੱਕ ਵੱਧ ਗਈਆਂ। ਅੱਧੀ ਰਾਤ ਨੂੰ ਜੀਟੀਏ ਵਿੱਚ ਪ੍ਰਤੀ ਲੀਟਰ ਦੇ ਹਿਸਾਬ ਨਾਲ ਗੈਸ ਦੀਆਂ ਕੀਮਤਾਂ ਵਿੱਚ ਛੇ ਸੈਂਟਾਂ ਦਾ ਜਿਹੜਾ ਵਾਧਾ ਕੀਤਾ ਗਿਆ ਉਸ ਕਾਰਨ ਹੁਣ ਇੱਥੇ ਪ੍ਰਤੀ ਲੀਟਰ ਗੈਸ ਦੀ ਕੀਮਤ 208·9 ਡਾਲਰ ਹੈ।
ਇਹ ਖੁਲਾਸਾ ਕੈਨੇਡੀਅਨਜ਼ ਫੌਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਡੈਨ ਮੈਕਟੀਗ ਨੇ ਕੀਤਾ।ਇਸ ਤਾਜ਼ਾ ਉਛਾਲ ਤੋਂ ਭਾਵ ਹੈ ਕਿ ਗੈਸ ਦੀਆਂ ਕੀਮਤਾਂ ਵਿੱਚ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ 11 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਿਆ ਹੈ। ਯੂਕਰੇਨ ਉੱਤੇ ਰੂਸ ਵੱਲੋਂ ਕੀਤੇ ਗਏ ਹਮਲੇ ਕਾਰਨ ਸਪਲਾਈ ਵਿੱਚ ਆਈ ਕਮੀ ਕਰਕੇ ਨੇੜ ਭਵਿੱਖ ਵਿੱਚ ਇਨ੍ਹਾਂ ਕੀਮਤਾਂ ਵਿੱਚ ਕੋਈ ਰਿਆਇਤ ਮਿਲਦੀ ਵੀ ਨਜ਼ਰ ਨਹੀਂ ਆ ਰਹੀ।
ਪਿਛਲੇ ਹਫਤੇ ਮੈਕਟੀਗ ਨੇ ਆਖਿਆ ਸੀ ਕਿ ਗੈਸ ਦੀਆਂ ਕੀਮਤਾਂ ਪਿਛਲੀ ਮਈ ਤੋਂ ਹੁਣ ਤੱਕ 60 ਫੀ ਸਦੀ ਤੱਕ ਵੱਧ ਚੁੱਕੀਆਂ ਹਨ।ਉਸ ਸਮੇਂ ਡਰਾਈਵਰਾਂ ਨੂੰ ਪ੍ਰਤੀ ਲੀਟਰ 1·30 ਡਾਲਰ ਖਰਚਣੇ ਪੈ ਰਹੇ ਸਨ।