4 C
Toronto
Saturday, November 8, 2025
spot_img
Homeਪੰਜਾਬਭਗਵੰਤ ਮਾਨ ਨੇ ਲਾਇਆ ਜਨਤਕ ਦਰਬਾਰ

ਭਗਵੰਤ ਮਾਨ ਨੇ ਲਾਇਆ ਜਨਤਕ ਦਰਬਾਰ

ਪੰਜਾਬ ਭਵਨ ’ਚ ਸੁਣੀਆਂ ਪੰਜਾਬ ਵਾਸੀਆਂ ਦੀਆਂ ਸ਼ਿਕਾਇਤਾਂ
ਪੁਲਿਸ ਦੇ ਰੋਕਣ ਕਰਕੇ ਕਈ ਵਿਅਕਤੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਬਣੀ ਅੱਜ ਦੋ ਮਹੀਨੇ ਹੋ ਗਏ ਹਨ। ਇਸ ਦੇ ਚੱਲਦਿਆਂ ਭਗਵੰਤ ਮਾਨ ਨੇ ਅੱਜ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਸੂਬੇ ਦੀ ਜਨਤਾ ਦੀਆਂ ਮੁਸ਼ਕਲਾਂ ਸੁਣੀਆਂ। ਮੁੱਖ ਮੰਤਰੀ ਦੇ ਨਾਲ ਚੀਫ ਸੈਕਟਰੀ ਅਨਿਰੁਧ ਤਿਵਾੜੀ ਅਤੇ ਡੀਜੀਪੀ ਵੀਕੇ ਭਾਵਰਾ ਦੀ ਅਗਵਾਈ ਵਿਚ ਅਫਸਰਾਂ ਦੀ ਫੌਜ ਵੀ ਮੌਜੂਦ ਰਹੀ। ਇਸ ਦੌਰਾਨ ਸਿਰਫ ਉਨ੍ਹਾਂ ਵਿਅਕਤੀਆਂ ਦੀ ਐਂਟਰੀ ਕੀਤੀ ਗਈ, ਜਿਨ੍ਹਾਂ ਦੇ ਨਾਮ ਪੁਲਿਸ ਵਾਲਿਆਂ ਦੀ ਲਿਸਟ ਵਿਚ ਸਨ। ਜਿਸ ਦੇ ਚੱਲਦਿਆਂ ਪੰਜਾਬ ਭਵਨ ਦੇ ਬਾਹਰ ਖੜ੍ਹੇ ਲੋਕਾਂ ਨੇ ਹੰਗਾਮਾ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ। ਇਸੇ ਦੌਰਾਨ ਅਫਸਰਾਂ ਨੇ ਲੋਕਾਂ ਕੋਲੋਂ ਸ਼ਿਕਾਇਤ ਲੈ ਲਈਆਂ ਅਤੇ ਅਗਲੀ ਵਾਰ ਮਿਲਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਵਾਸੀਆਂ ਨੇ ਇਸ ਲੋਕ ਮਿਲਣੀ ਨੂੰ ਖੁੱਲ੍ਹਾ ਸੱਦਾ ਸਮਝਿਆ ਸੀ ਅਤੇ ਆਪੋ ਆਪਣੀਆਂ ਮੁਸ਼ਕਲਾਂ ਸਬੰਧੀ ਸ਼ਿਕਾਇਤਾਂ ਲੈ ਕੇ ਪਹੁੰਚੇ ਹੋਏ ਸਨ। ਕਈ ਵਿਅਕਤੀਆਂ ਦਾ ਕਹਿਣਾ ਸੀ ਕਿ ਜੇਕਰ ਸਿਰਫ ਚੁਣਵੇਂ ਵਿਅਕਤੀਆਂ ਨੂੰ ਹੀ ਐਂਟਰੀ ਦੇਣੀ ਸੀ ਤਾਂ ਇਸ ਬਾਰੇ ਸਰਕਾਰ ਨੂੰ ਪਹਿਲਾਂ ਸਪੱਸ਼ਟ ਕਰਨਾ ਚਾਹੀਦਾ ਸੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਪੁ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ਿਆਦਾਤਰ ਸ਼ਿਕਾਇਤਾਂ ਰੁਜ਼ਗਾਰ, ਨਸ਼ਾ, ਧੋਖਾਧੜੀ ਅਤੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸਨ।

RELATED ARTICLES
POPULAR POSTS