13.9 C
Toronto
Saturday, October 10, 2026
spot_img
Homeਭਾਰਤ15 ਅਗਸਤ ਤੋਂ ਇਕ ਦਿਨ ਪਹਿਲਾਂ ਹੀ ਅਜ਼ਾਦ ਹੋ ਗਿਆ ਸੀ ਗੁਰਦਾਸਪੁਰ

15 ਅਗਸਤ ਤੋਂ ਇਕ ਦਿਨ ਪਹਿਲਾਂ ਹੀ ਅਜ਼ਾਦ ਹੋ ਗਿਆ ਸੀ ਗੁਰਦਾਸਪੁਰ

15 ਅਗਸਤ ਤੋਂ ਇਕ ਦਿਨ ਪਹਿਲਾਂ ਹੀ ਅਜ਼ਾਦ ਹੋ ਗਿਆ ਸੀ ਗੁਰਦਾਸਪੁਰਗੁਰਦਾਸਪੁਰ : ਦੁਨੀਆ ਨੂੰ ਭਾਰਤ ਦੀ ਅਜ਼ਾਦੀ ਦੇ ਦਿਨ ਦਾ ਇੰਤਜਾਰ ਸੀ। 15 ਅਗਸਤ 1947 ਦਾ ਉਹ ਦਿਨ ਆਇਆ, ਪਰ ਦੇਸ਼ ਦੀ ਅਜ਼ਾਦੀ ਵਿਚ ਅਹਿਮ ਯੋਗਦਾਨ ਦੇਣ ਵਾਲਾ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਨਾਲ 14 ਅਗਸਤ ਨੂੰ ਹੀ ਅਜ਼ਾਦ ਹੋ ਗਿਆ ਸੀ। ਉਸ ਸਮੇਂ ਇਥੋਂ ਦੀ ਹਿੰਦੂ ਅਬਾਦੀ ਖੁਦ ਨੂੰ ਪਾਕਿਸਤਾਨ ਦਾ ਨਾਗਰਿਕ ਬਣਾਏ ਜਾਣ ਨੂੰ ਲੈ ਕੇ ਚਿੰਤਤ ਸੀ। ਪ੍ਰੋ. ਕਿਰਪਾਲ ਸਿੰਘ ਯੋਗੀ ਦੱਸਦੇ ਹਨ ਕਿ ਜ਼ਿਲ੍ਹੇ ਵਿਚੋਂ ਵੱਡੀ ਸੰਖਿਆ ਵਿਚ ਮੁਸਲਮਾਨਾਂ ਦੇ ਪਾਕਿਸਤਾਨ ਵਿਚ ਜਾਣ ਨੂੰ ਦੇਖਦੇ ਹੋਏ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਂ ਦੇ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਦੋ ਦਿਨ ਤੱਕ ਪਾਕਿਸਤਾਨ ਦੇ ਕਬਜ਼ੇ ਵਿਚ ਰਹੇ ਜ਼ਿਲ੍ਹਾ ਗੁਰਦਾਸਪੁਰ ਨੂੂੰ ਤਹਿਸੀਲ ਸ਼ਕਰਗੜ੍ਹ ਨੂੰ ਛੱਡ ਕੇ 17 ਅਗਸਤ ਦੀ ਸਵੇਰੇ ਭਾਰਤ ਵਿਚ ਸ਼ਾਮਲ ਕਰਨ ਦਾ ਅਧਿਕਾਰਤ ਐਲਾਨ ਹੋਇਆ।

RELATED ARTICLES

POPULAR POSTS