Breaking News
Home / ਭਾਰਤ / 1971 ਯੁੱਧ ਦੇ ਜਾਂਬਾਜ਼ : 80 ਜਵਾਨਾਂ ਨਾਲ ਦੁਸ਼ਮਣ ਨੂੰ ਵਾਪਸ ਲੈ ਲਈ ਸੀ ਮਮਦੋਟ ਦੀ ਰਾਜਾ ਮੋਹਤਮ ਚੌਕੀ

1971 ਯੁੱਧ ਦੇ ਜਾਂਬਾਜ਼ : 80 ਜਵਾਨਾਂ ਨਾਲ ਦੁਸ਼ਮਣ ਨੂੰ ਵਾਪਸ ਲੈ ਲਈ ਸੀ ਮਮਦੋਟ ਦੀ ਰਾਜਾ ਮੋਹਤਮ ਚੌਕੀ

ਜਾਨ ਦੇ ਕੇ ਵਧਵਾ ਨੇ ਬਚਾਈ ਸੀ ਚੌਕੀ, ਬੁਜ਼ਦਿਲ ਪਾਕਿਸਤਾਨ ਨੇ ਧੋਖੇ ਨਾਲ ਲਈ ਜਾਨ
ਫਿਰੋਜ਼ਪੁਰ : ਪਾਕਿਸਤਾਨ ਨਾਲ 1971 ਵਿਚ ਹੋਏ ਯੁੱਧ ਦੀ ਜਿੱਤ ਵਿਚ ਸਰਹੱਦ ‘ਤੇ ਤੈਨਾਤ ਜਵਾਨਾਂ ਅਤੇ ਅਫਸਰਾਂ ਦੀ ਸ਼ਹਾਦਤ ਵੀ ਸ਼ਾਮਲ ਹੈ। ਫੌਜ ਦੇ ਨਾਲ ਬੀਐਸਐਫ ਦੇ ਜਾਂਬਾਜ਼ ਵੀ ਇਸ ਵਿਚ ਪਿੱਛੇ ਨਹੀਂ ਰਹੇ, ਉਸਦਾ ਨਾਮ ਰੌਸ਼ਨ ਕੀਤਾ ਰਾਮਕ੍ਰਿਸ਼ਨ ਵਧਵਾ ਨੇ, ਜਿਨ੍ਹਾਂ ਨੇ ਦੁਸ਼ਮਣ ਦੇ ਕਬਜ਼ੇ ਵਿਚੋਂ ਆਪਣੀ ਪੋਸਟ ਵਾਪਸ ਲੈ ਲਈ ਸੀ। ਯੁੱਧ ਦੌਰਾਨ ਭਾਰਤੀ ਸਰਹੱਦੀ ਚੌਕੀ ਰਾਜਾ ਮੋਹਤਮ, ਜੋ ਮਮਦੋਟ ਸੈਕਟਰ ਵਿਚ ਆਉਂਦੀ ਸੀ, ‘ਤੇ ਪਾਕਿਸਤਾਨੀ ਫੌਜ ਨੇ ਅਚਾਨਕ ਹਮਲਾ ਕਰ ਦਿੱਤਾ ਸੀ ਅਤੇ ਚੈਕ ਪੋਸਟ ‘ਤੇ ਕਬਜ਼ਾ ਕਰ ਲਿਆ ਸੀ। ਇਸ ਨੂੰ ਵਾਪਸ ਹਾਸਲ ਕਰਨ ਲਈ ਬੀਐਸਐਫ ਦੇ ਅਸਿਸਟੈਂਟ ਕਮਾਂਡਰ ਰਾਮ ਕ੍ਰਿਸ਼ਨ ਵਧਵਾ ਦੀ ਡਿਊਟੀ ਲਗਾਈ ਗਈ। ਹਾਲਾਂਕਿ ਇਹ ਕੰਮ ਬੀਐਸਐਫ ਦਾ ਨਾ ਹੋਕੇ ਭਾਰਤੀ ਫੌਜ ਦਾ ਸੀ। ਪਰ ਅਸਿਸਟੈਂਟ ਕਮਾਂਡੈਂਟ ਵਧਵਾ ਨੇ ਆਪਣੇ ਅਧਿਕਾਰੀਆਂ ਦਾ ਹੁਕਮ ਮੰਨਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਚੈਕ ਪੋਸਟ ਕਬਜ਼ਾ ਕਰ ਲੈਣਗੇ।
8 ਦਸੰਬਰ 1971 ਨੂੰ ਵਧਵਾ ਨੇ ਆਪਣੇ 80 ਜਵਾਨਾਂ ਨਾਲ ਚੈਕ ਪੋਸਟ ਰਾਜਾ ਮੋਹਤਮ ਨੂੰ ਪਾਕਿਸਤਾਨ ਦੇ ਕਬਜ਼ੇ ਵਿਚੋਂ ਛੁਡਾ ਲਿਆ ਅਤੇ ਫਿਰ ਤੋਂ ਉਥੋਂ ਤਿਰੰਗਾ ਲਹਿਰਾ ਦਿੱਤਾ। ਇਸ ਦੇ ਚੱਲਦਿਆਂ ਉਸ ਸਮੇਂ ਖੇਤਰ ਦੇ ਡਿਵੀਜ਼ਨਲ ਕਮਾਂਡਰ ਮੇਜਰ ਜਨਰਲ ਐਚ ਕੇ ਬਖਸ਼ੀ ਚੈਕ ਪੋਸਟ ‘ਤੇ ਆਏ ਅਤੇ ਉਨ੍ਹਾਂ ਵਧਵਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਐਸਐਫ ਦੇ 80 ਜਵਾਨਾਂ ਨੇ ਪਾਕਿ ਦੀਆਂ ਦੋ ਪਲਾਟੂਨ ਨੂੰ ਭਜਾਉਣ ਲਈ ਮਜਬੂਰ ਕੀਤਾ।
ਬੁਜਦਿਲ ਪਾਕਿਸਤਾਨ ਨੇ ਕੀਤਾ ਦੁਬਾਰਾ ਹਮਲਾ, ਧੋਖੇ ਨਾਲ ਵਧਵਾ ਦੀ ਲਈ ਜਾਨ
11 ਦਸੰਬਰ ਦੀ ਸਵੇਰੇ ਜਦ ਅਸਿਸਟੈਂਟ ਕਮਾਂਡੈਂਟ ਵਧਵਾ ਚੈਕ ਪੋਸਟ ‘ਤੇ ਜਵਾਨਾਂ ਨਾਲ ਚਾਹ ਪੀ ਰਹੇ ਸਨ, ਤਦ ਬੁਜਦਿਲੀ ਦਾ ਸਬੂਤ ਦਿੰਦੇ ਹੋਏ ਪਾਕਿ ਫੌਜ ਨੇ ਅਚਾਨਕ ਦੁਬਾਰਾ ਹਮਲਾ ਕਰ ਦਿੱਤਾ। ਹਮਲੇ ਵਿਚ ਵਧਵਾ ਆਪਣੇ 8 ਸਾਥੀਆਂ ਸਮੇਤ ਸ਼ਹੀਦ ਹੋ ਗਏ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਤ ਕੀਤਾ।
ਗੋਲਡਨ ਟਰੈਕ ਦੇ ਰਾਹੀਂ ਫਾਜ਼ਿਲਕਾ ਤੋਂ ਕਰਾਚੀ ਪਹੁੰਚਦੀ ਉਨ
ਫਾਜ਼ਿਲਕਾ ਤੋਂ 1898 ‘ਚ ਟਰੇਨ ਕਰਾਚੀ ਤੱਕ ਵਾਇਆ ਅਮਰੂਕਾ-ਮਕਲੋਡਗੰਜ ਰੋਡ, ਮਿਨਚਿੰਦਾਬਾਦ-ਬਹਾਵਲਨਗਰ, ਸਮਾਸਾਟਾ-ਖਾਨਪੁਰ, ਰਹੀਮਯਾਰ ਖਾਨ-ਰੋਹੜੀ-ਨਵਾਬਸ਼ਾਹ ਜਾਂਦੀ ਸੀ। ਜਿਸ ਦੇ ਰਾਹੀਂ ਫਾਜ਼ਿਲਕਾ ਦੀ ਉਨ ਕਰਾਚੀ ਪਹੁੰਚਦੀ ਅਤੇ ਉਥੋਂ ਬੰਦਰਗਾਹ ਦੇ ਰਾਹੀਂ ਯੂਰਪ ਮਿਡਲ ਈਸਟ ਅਤੇ ਖਾੜੀ ਦੇ ਹੋਰ ਦੇਸ਼ਾਂ ‘ਚ ਈਸਟ ਇੰਡੀਆ ਕੰਪਨੀ ਵੱਲੋਂ ਭੇਜਿਆ ਜਾਂਦਾ ਸੀ। ਇਸ ਵਪਾਰ ਦੇ ਕਾਰਨ ਫਾਜ਼ਿਲਕਾ ਆਰਥਿਕ ਰੂਪ ਨਾਲ ਕਾਫ਼ੀ ਮਜਬੂਤ ਸੀ, ਜਿਸ ਕਾਰਨ ਇਸ ਟਰੈਕ ਨੂੰ ਗੋਲਡਨ ਟਰੈਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪ੍ਰੰਤੂ ਦੇਸ਼ ਦੀ ਵੰਡ ਤੋਂ ਬਾਅਦ ਇਹ ਟਰੈਕ ਬੰਦ ਹੋ ਗਿਆ। ਫਾਜ਼ਿਲਕਾ ਦੇ ਉਨ ਬਾਜ਼ਾਰ ‘ਚ ਹਰ ਦੁਕਾਨ ਅਤੇ ਘਰ ‘ਚ ਉਨ ਦਾ ਕੰਮ ਹੁੰਦਾ ਸੀ। ਰਾਮ ਪ੍ਰੈਸ, ਬੀਕਾਨੇਰੀ ਰੋਡ ‘ਤੇ ਮਹਾਵੀਰ ਕਾਟਨ ਫੈਕਟਰੀ, ਅਸ਼ੋਕ ਵੂਲ ਫੈਕਟਰੀ, ਦਿ ਅਸ਼ੋਕਾ ਕਾਟਨ ਫੈਕਟਰੀ, ਭੂਰੀ ਪ੍ਰੈਸ, ਬ੍ਰਹਮਾ ਪ੍ਰੈਸ ਸੀ। ਕਾਟਨ ਅਤੇ ਵੂਲ ਦੀ ਪੈਕਿੰਗ ਦੀ ਕੰਪਨੀਆਂ ਅਤੇ ਫੈਕਟਰੀਆਂ ਵੀ ਸਨ। 1930 ‘ਚ ਕਈ ਲੋਕ ਅਮਰੀਕਾ ਅਤੇ ਆਸਟਰੇਲੀਆ ਤੋਂ ਆਰਟ ਐਂਡ ਕਰਾਫਟ ਦੀ ਸਿੱਖਿਆ ਲੈ ਕੇ ਉਥੇ ਪਹੁੰਚੇ। ਮੁਲਤਾਨ, ਬਹਾਵਲਪੁਰ, ਸ਼ਿਕਾਰਪੁਰ, ਬੀਕਾਨੇਰ ਤੋਂ ਆ ਕੇ ਵਪਾਰੀਆਂ ਨੇ ਇਥੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਪ੍ਰੰਤੂ ਵੰਡ ਤੋਂ ਬਾਅਦ ਸਭ ਖਤਮ ਹੋ ਗਿਆ।

Check Also

ਪੰਜਾਬ ਕਾਂਗਰਸ ਦਾ ਕਲੇਸ਼

ਤਿੰਨ ਮੈਂਬਰੀ ਕਮੇਟੀ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੀ …