Breaking News
Home / ਭਾਰਤ / ਫਾਂਸੀ ਤੋਂ ਪਹਿਲਾਂ ਸ਼ਹੀਦ ਨੇ ਭੈਣ ਨੂੂੰ ਲਿਖਿਆ – ਮੈਂ ਹਮੇਸ਼ਾ ਲਈ ਜੀਣ ਵਾਲਾ ਹਾਂ

ਫਾਂਸੀ ਤੋਂ ਪਹਿਲਾਂ ਸ਼ਹੀਦ ਨੇ ਭੈਣ ਨੂੂੰ ਲਿਖਿਆ – ਮੈਂ ਹਮੇਸ਼ਾ ਲਈ ਜੀਣ ਵਾਲਾ ਹਾਂ

ਅਜ਼ਾਦੀ ਤੋਂ ਬਾਅਦ ਸਿਰਫ ਚੌਥੀ ਵਾਰ 15 ਅਗਸਤ ਨੂੰ ਰੱਖੜੀ ਦਾ ਤਿਉਹਾਰ, ਹਰ 19 ਸਾਲ ‘ਚ ਇਹ ਮੌਕਾ ਆਉਂਦਾ ਹੈ
ਅਸ਼ਫਾਕ ਉਲਾ ਨੇ ਆਪਣੇ ਦੋਸਤ ਸਚਿੱਦ੍ਰਾਨੰਦ ਬਖਸ਼ੀ ਦੀ ਭੈਣ ਨੂੰ ਚਿੱਠੀ ਲਿਖੀ ਸੀ
ਨਵੀਂ ਦਿੱਲੀ : 1947 ਤੋਂ ਬਾਅਦ ਇਹ ਸਿਰਫ ਚੌਥੀ ਵਾਰ ਹੈ, ਜਦ 15 ਅਗਸਤ ਨੂੰ ਰੱਖੜੀ ਦਾ ਤਿਉਹਾਰ ਸੀ। ਹਰ 19 ਸਾਲਾਂ ਵਿਚ ਇਹ ਮੌਕਾ ਆਉਂਦਾ ਹੈ। ਇਸ ਮੌਕੇ ‘ਤੇ ਪੜ੍ਹੋ ਦੋ ਕਰਾਂਤੀਕਾਰੀਆਂ ਦੀ ਸ਼ਹਾਦਤ ਤੋਂ ਪਹਿਲਾਂ ਆਪਣੇ ਦੋਸਤਾਂ ਦੀਆਂ ਭੈਣਾਂ ਨੂੰ ਲਿਖੀਆਂ ਚਿੱਠੀਆਂ।
ਅਸ਼ਫਾਕ ਉਲਾ : ਫਾਂਸੀ ਤੋਂ ਦਿਨ ਤਿੰਨ ਪਹਿਲਾਂ ਦੋਸਤ ਸਚਿੱਦ੍ਰਾਨੰਦ ਬਖਸ਼ੀ ਦੀ ਭੈਣ ਨੂੰ ਚਿਠੀ ਲਿਖ ਕੇ ਕਿਹਾ – ਮੈਂ ਹੀਰੋ ਦੀ ਤਰ੍ਹਾਂ ਮਰ ਰਿਹਾ ਹਾਂ
ਮਾਈ ਡੀਅਰ ਦੀਦੀ ਫੈਜਾਬਾਦ ਜੇਲ੍ਹ, 16 ਦਸੰਬਰ 1927
ਮੈਂ ਅਗਲੀ ਦੁਨੀਆ ਵਿਚ ਜਾ ਰਿਹਾ ਹਾਂ, ਜਿੱਥੇ ਕੋਈ ਸੰਸਾਰਿਕ ਪੀੜਾ ਨਹੀਂ ਹੈ ਅਤੇ ਬਿਹਤਰ ਜੀਵਨ ਲਈ ਸੰਘਰਸ਼ ਨਹੀਂ ਕਰਨਾ ਪਵੇਗਾ। ਮੈਂ ਮਰਨੇ ਵਾਲਾ ਨਹੀਂ, ਬਲਕਿ ਹਮੇਸ਼ਾ ਲਈ ਜੀਣ ਵਾਲਾ ਹਾਂ। ਅੰਤਿਮ ਦਿਨ ਸੋਮਵਾਰ ਹੈ। ਮੇਰਾ ਆਖਰੀ ਬੰਦੇ ਸਵੀਕਾਰ ਕਰੋ … ਮੈਨੂੰ ਗੁਜ਼ਰ ਜਾਣ ਦਿਓ। ਤੁਹਾਨੂੰ ਬਾਅਦ ਵਿਚ ਪਤਾ ਲੱਗੇਗਾ ਕਿ ਮੈਂ ਕਿਸ ਤਰ੍ਹਾਂ ਮਰਿਆ। ਭਗਵਾਨ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ। ਤੁਹਾਨੂੰ ਸਭ ਨੂੰ ਇਕ ਵਾਰ ਦੇਖਣ ਦੀ ਇੱਛਾ ਹੈ। ਜੇ ਸੰਭਵ ਹੋ ਸਕੇ ਤਾਂ ਮਿਲਣ ਆਉਣਾ। ਬਖਸ਼ੀ ਨੂੰ ਮੇਰੇ ਬਾਰੇ ਵਿਚ ਦੱਸਣਾ। ਮੈਂ ਤੁਹਾਨੂੰ ਆਪਣੀ ਭੈਣ ਮੰਨਦਾ ਹਾਂ ਅਤੇ ਤੁਸੀਂ ਵੀ ਮੈਨੂੰ ਨਹੀਂ ਭੁੱਲੋਗੇ। ਖੁਸ਼ ਰਹੋ … ਮੈਂ ਹੀਰੋ ਵਾਂਗ ਮਰ ਰਿਹਾ ਹਾਂ। -ਤੁਹਾਡਾ ਅਸ਼ਫਾਕ ਉਲਾ
ਭਗਤ ਸਿੰਘ : ਫਾਂਸੀ ਤੋਂ 8 ਮਹੀਨੇ ਪਹਿਲਾਂ ਦੋਸਤ ਬੁਟਕੇਸ਼ਵਰ ਦੱਤ ਦੀ ਭੈਣ ਨੂੰ ਕਿਹਾ ਸੀ – ਹੌਸਲਾ ਰੱਖਣਾ, ਸਭ ਅੱਛਾ ਹੋਵੇਗਾ
ਪਿਆਰੀ ਭੈਣ, ਸੈਂਟਰਲ ਜੇਲ੍ਹ, ਲਾਹੌਰ 17 ਜੁਲਾਈ 1930
ਕੱਲ੍ਹ ਰਾਤ ਬਟੂ (ਬੁਟਕੇਸ਼ਵਰ ਦੱਤ) ਨੂੰ ਕਿਸੇ ਹੋਰ ਜੇਲ੍ਹ ਵਿਚ ਭੇਜ ਦਿੱਤਾ ਗਿਆ। ਹੁਣ ਤੱਕ ਸਾਨੂੰ ਪਤਾ ਨਹੀਂ ਲੱਗਾ ਹੈ ਕਿ ਉਸ ਨੂੰ ਕਿੱਥੇ ਲੈ ਗਏ ਹਨ। ਮੈਂ ਤੁਹਾਨੂੰ ਗੁਜਾਰਿਸ਼ ਕਰ ਰਿਹਾ ਹਾਂ ਕਿ ਕਿਸੇ ਹਾਲ ਵਿਚ ਬਨਾਰਸ ਛੱਡ ਕੇ ਲਾਹੌਰ ਨਹੀਂ ਜਾਣਾ। ਬਟੂ ਤੋਂ ਵੱਖ ਹੋਣਾ ਮੈਂ ਵੀ ਬਰਦਾਸ਼ਤ ਨਹੀਂ ਕਰ ਰਿਹਾ ਹਾਂ। ਅਸਲ ਵਿਚ ਉਹ ਮੈਨੂੰ ਭਰਾਵਾਂ ਤੋਂ ਵੱਧ ਪਿਆਰਾ ਹੈ ਅਤੇ ਅਜਿਹੇ ਦੋਸਤ ਤੋਂ ਵੱਖ ਹੋਣਾ ਬਹੁਤ ਔਖਾ ਹੈ। ਤੁਸੀਂ ਹਰ ਹਾਲਤ ਵਿਚ ਧੀਰਜ ਤੋਂ ਕੰਮ ਲੈਣਾ ਅਤੇ ਹਿੰਮਤ ਬਣਾਈ ਰੱਖਣਾ। ਚਿੰਤਾ ਕਰਨ ਦੀ ਗੱਲ ਨਹੀਂ ਹੈ। ਇੱਥੋਂ ਬਾਹਰ ਨਿਕਲਣ ‘ਤੇ ਸਭ ਕੁਝ ਚੰਗਾ ਹੋ ਜਾਵੇਗਾ।
-ਤੁਹਾਡਾ ਭਗਤ ਸਿੰਘ
ਟੈਗੋਰ ਨੇ ਬੰਗ-ਭੰਗ ਰੋਕਣ ਲਈ ਰੱਖੜੀ ਨਾਲ ਬੰਨ੍ਹੀ ਸੀ ਹਿੰਦੂ-ਮੁਸਲਿਮ ਏਕਤਾ ਦੀ ਡੋਰ
1905 ‘ਚ ਅੰਗਰੇਜ਼ਾਂ ਨੇ ਬੰਗਾਲ ਨੂੰ ਦੋ ਹਿੱਸਿਆਂ ‘ਚ ਵੰਡ ਦਿੱਤਾ। ਪੂਰਬੀ ਬੰਗਾਲ ਮੁਸਲਮਾਨਾਂ ਦੇ ਲਈ ਲਈ ਅਤੇ ਪੱਛਮੀ ਬੰਗਾਲ ਹਿੰਦੂਆਂ ਦੇ ਲਈ। ਇਸ ਦੇ ਖਿਲਾਫ਼ ਰਵਿੰਦਰਨਾਥ ਟੈਗੋਰ ਨੇ ਰੱਖੜੀ ਉਤਸਵ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਮਕਸਦ ਇਹ ਦੱਸਣਾ ਸੀ ਕਿ ਧਰਮ ਇਨਸਾਨੀਅਤ ਦਾ ਅਧਾਰ ਨਹੀਂ ਹੋ ਸਕਦਾ। ਉਦੋਂ ਰੱਖੜੀ ਸਿਰਫ਼ ਭੈਣ-ਭਰਾ ਦਾ ਤਿਉਹਾਰ ਨਹੀਂ ਰਹਿ ਗਿਆ ਸੀ ਬਲਕਿ ਹਿੰਦੂ ਅਤੇ ਮੁਸਲਿਮ ਇਕ-ਦੂਜੇ ਨੂੰ ਰੱਖੜੀ ਬੰਨ੍ਹ ਰਹੇ ਸਨ। ਇਸ ਦਾ ਅਸਰ ਇਹ ਹੋਇਆ ਕਿ 1911 ‘ਚ ਅੰਗਰੇਜ਼ਾਂ ਨੂੰ ਬੰਗਾਲ ਦਾ ਰਲੇਵਾਂ ਕਰਨਾ ਪਿਆ। ਸ਼ਾਂਤੀ ਨਿਕੇਤਨ ‘ਚ ਅੱਜ ਵੀ ਰੱਖੜੀ ਇਸ ਤਰ੍ਹਾਂ ਹੀ ਮਨਾਈ ਜਾਂਦੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …