Breaking News
Home / ਨਜ਼ਰੀਆ / ਉਹ ਵੀ ਸੋਚਦੇ ਹਨ

ਉਹ ਵੀ ਸੋਚਦੇ ਹਨ

ਹਰਚੰਦ ਸਿੰਘ ਬਾਸੀ
ਸਿਆਲਾਂ ਦੇ ਪੋਹ ਦੀ ਠੰਢੀ ਧੁੰਦ ਭਰੀ ਰਾਤ ਹੈ। ਥੋੜੀ ਦੂਰ ਤੋਂ ਕੁਝ ਦਿਸਣਾ ਬੜਾ ਮੁਸ਼ਕਿਲ ਸੀ। ਸ਼ਹਿਰ ਦੇ ਰੇਲਵੇ ਸਟੇਸ਼ਨ ਤੇઠ ਗੱਡੀ ਲਗਾਤਾਰ ਚੀਕਾਂ ਮਾਰ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਰੇਲਵੇ ਲਾਈਨ ਪਾਰ ਕਰਨ ਵਾਲਿਆਂ ਨੂੰ ਸੁਚੇਤ ਕਰ ਰਹੀ ਹੋਵੇ। ਕਿਉਂਕਿ ਧੁੰਦ ਕਾਰਨ ਨੇੜੇ ਤੋਂ ਵੀ ਕੁੱਝ ਨਹੀਂ ਦਿਸਦਾ ਸੀ। ਰੇਲ ਗੱਡੀ ਦੀ ਲਾਈਟ ਵਿੱਚ ਵੀ ਦੇਖ ਸਕਣਾ ਔਖਾ ਲੱਗਦਾ ਸੀ। ਛਾਉਣੀ ਅਤੇ ਸ਼ਹਿਰ ਨੂੰ ਜੋੜਣ ਵਾਲਾ ਰੇਲਵੇ ਪੁਲ ਸਟੇਸ਼ਨ ਤੋਂ ਥੋੜੀ ਦੂਰ ਸੀ। ਇਸ ਉਤੋਂ ਦੀ ਆਵਾਜਾਈ ਨਾ ਮਾਤਰ ਹੀ ਰਹਿ ਗਈ ਸੀ। ਸਰਦੀ ਅਤੇ ਧੁੰਦ ਦੇ ਕਾਰਨ ਬਾਹਰ ਗਿਆ ਘਰੇ ਮੁੜਣ ਵਾਲਾ ਕੋਈ ਆਦਮੀ ਦੀ ਕਾਰ ਹੀ ਲੰਘ ਰਹੀ ਸੀ ਜਾਂ ਕੋਈ ਅਤਿ ਜਰੂਰੀ ਕੰਮ ਵਾਲਾ ਹੋਵੇਗਾ। ਪੈਦਲ ਜਾ ਰਿਕਸ਼ਾ ਵਾਲਾ ਸੱਭ ਠੰਢ ਕਾਰਨ ਛੁਪ ਗਏ ਲੱਗਦੇ ਸਨ।
ਇਸ ਠੁਰ ਠੁਰ ਕਰਦੀ ਰਾਤ ਵਿੱਚ ਰੇਲਵੇ ਪੁਲ ਦੀ ਕੰਧ ਦੇ ਅੜਤਲੇ ਵਿੱਚ ਦਸ ਬਾਰਾਂ ਮੰਗਤੇ ਚੀਥੜਿਆਂ ਦੀਆ ਜੁਲੀਆਂ ਤਨ ਦੁਆਲੇ ਲਪੇਟ ਕੇ ਧੂਣੀ ਦੁਆਲੇ ਸੁੰਗੜੇ ਬੈਠੇ ਸਨ। ਉਹਨਾਂ ਦੀਆਂ ਅੱਖਾਂ ਅੰਦਰ ਨੂੰ ਧਸੀਆਂ ਹੋਈਆਂ ਸਨ ਅਤੇ ਬੁੱਲ ਠੰਢ ਨਾਲ ਨੀਲੇ ਹੋਏ ਪਏ ਸਨ। ਆਪਣੇ ਹੱਥ ਨਿਘੈ ਕਰਨ ਲਈ ਧੂਣੀ ਵੱਲ ਕੀਤੇ ਹੋਏ ਸਨ।
ਪਰੇ ਥੋੜੀ ਦੂਰ ਕੁੱਝ ਮੰਗਤਿਆਂ ਦੀਆਂ ਝੌਂਪੜੀਆਂ ਸਨ ਜਿਨ੍ਹਾ ਵਿੱਚੋਂ ਔਰਤਾਂ ਆਦਮੀਆਂ ਅਤੇ ਬੱਚਿਆਂ ਦੀਆਂ ਰੁਕ ਰੁਕ ਕੇ ਅਵਾਜ਼ਾ ਆ ਰਹੀਆਂ ਸਨ। ਰਜਾਈ ਨੱਪ ਲੈ ਇਧਰੋਂ ਠੰਢ ਆਈ ਜਾਂਦੀ ਐ। ਪਰ੍ਹੇ ਕਰ ਪੈਰ ਤੇਰੇ ਪੈਰ ਕਿੰਨੇ ਠੰਢੇ ਨੇ। ਧੂਣੀ ਦੁਆਲੇ ਬੈਠੇ ਮੰਗਤੇ ਗੱਲਾਂ ਕਰਕੇ ਠੰਢ ਵੱਲੋਂ ਆਪਣਾ ਧਿਆਨ ਹਟਾਉਣ ਦਾ ਯਤਨ ਕਰ ਰਹੇ ਸਨ। ਪਰ ਠੰਢ ਹੋਰ ਕਹਿਰ ਵਰਤਾ ਰਹੀ ਸੀ।
ਚਿੰਟੂ ਬੋਲਿਆ ਸੁਣ ਅੱਜ ਕੀ ਕੁੱਝ ਪੱਲੇ ਪਿਆ।
ਹੁਣ ਪੱਲੇ ਦੀ ਗੱਲ ਛੱਡ ਇਸ ਤੇ ਤਾਂ ਸਰਕਾਰ ਨੇ ਬੂਹੇ ਬੰਦ ਕਰ ਦਿੱਤੇ ਨੇ। ਜੇ ਲੋਕਾਂ ਕੋਲ ਪੈਸੇ ਹੋਣਗੇ ਤਾਂ ਹੀ ਸਾਨੂੰ ਕੁੱਝ ਦੇਣਗੇ। ਉਨ੍ਹਾਂ ਵਿੱਚੋਂ ਤਾਂ ਕੁੱਝ ਸਾਡੀ ਸ਼੍ਰੇਣੀ ਵਿੱਚ ਸ਼ਮਾਲ ਹੋਣ ਵਾਲੇ ਨੇ। ਬਲੇਸ਼ਰ ਦੇ ਉੱਤਰ ਨਾਲ ਸਹਿਮਤੀ ਪਰਗਟ ਕਰਦੇ ਕੁੱਝ ਮੰਗਤੇ ਹੱਸਣ ਦਾ ਯਤਨ ਕਰਦੇ ਸਨ ਪਰ ਹਾਸਾ ਬੁੱਲਾਂ ਤੇ ਆਉਣ ਤੋਂ ਪਹਿਲ੍ਹ ਹੀ ਮਰ ਗਿਆ ਸੀ।
ਹੁਣ ਤਾਂ ਇਹ ਪੁੱਛੋ ਅੱਜ ਖਾਣ ਨੂੰ ਕੁੱਝ ਮਿਲਿਆ ਕਿ ਨਹੀਂ ਨੰਦੂ ਨੇ ਹੋਰਨਾਂ ਵੱਲ ਸੁਆਲ ਛੱਡ ਦਿੱਤਾ।
ਨਤੀਸ਼ ਨੇ ਕਿਹਾ, ਭਾਈ ਹਰ ਪਾਸੇ ਹਾਹਾ ਕਾਰ ਮੱਚੀ ਹੈ ਕਿਸੇ ਘਰ ਬਹੁਤਾਤ ਹੋਏਗੀ ਤਾਂ ਸਾਨੂੰ ਦੇਣਗੇ। ਜਦੋਂ ਆਮ ਲੋਕਾਂ ਨੂੰ ਪੈਸਾ ਨਹੀਂ ਮਿਲ ਰਿਹਾ ਤਾਂ ਖਾਣ ਪੀਣ ਦਾ ਸਮਾਨ ਕਿੱਥੋਂ ਖਰੀਦਣਗੇ। ਜੇ ਉਨ੍ਹਾਂ ਦੇ ਘਰ ਮਸਾਂ ਰੋਟੀ ਪੱਕਦੀ ਹੈ ਤਾਂ ਸਾਨੂੰ ਕਿਸ ਨੇ ਆ ਕੇ ਦੇਣੀ ਹੈ। ਪਹਿਲਾਂ ਕਿਸੇ ਦੇ ਘਰ ਮੂਹਰੇ ਜਾ ਕੇ ਬੈਠਦੇ ਸੀ ਤਾਂ ਘਰ ਵਾਲਾ ਗਰੀਬ ਜਾਣ ਕੇ ਇੱਕ ਅੱਧ ਰੋਟੀ ਦੇ ઠਦਿੰਦਾ ਸੀ। ਹੁਣ ਲੋਕ ਆਪ ਗਰੀਬ ਹੋ ਗਏ। ਅਸੀਂ ਤਾਂ ਬਿਨਾਂ ਪੈਸੇ ਤੋਂ ਗਰੀਬ ਹਾਂ। ਲੋਕ ਪੈਸੇ ਵਾਲੇ ਵੀ ਗਰੀਬ ਹੋ ਗਏ।ਇਸ ਸਰਕਾਰ ਨੂੰ ਮਰੀ ਪਏ ਪਤਾ ਨਹੀਂ ਕਦ ਤੱਕ ਇਹ ਸਿਲਸਲਾ ਚਲੇਗਾ। ਮੈਂ ਤੋ ਕਹਿਤਾ ਹੂੰ ਸਰਕਾਰ ਕਾ ਅਜਿਹਾ ਮੁਖੀਆਂ ਨਰਕੋਂ ਮੇਂ ਪੜੇ।
ਅਰੇ ਲੋਕਾਂ ਨੂੰ ਪੈਸਾ ਨਹੀਂ ਮਿਲਦਾ। ਹਮ ਤੋ ਗਲੀ ਗਲੀ ਘੂੰਮਨੇ ਵਾਲੇ ਲੋਗ ਹੈਂ। ਸੜਕੋਂ ਕਿਨਾਰੇ ਬੈਠਨੇ ਵਾਲੇ ਲੋਗ ਹੈਂ। ਸਭੀ ਬੈਂਕੋਂ ਕੇ ਆਗੇ ਦੇਖਾ ਹੈ ਲੰਬੀ ਲੰਬੀ ਕਤਾਰੇ ਮੇਂ ਆਦਮੀ ਔਰਤੇ ਖੜੀ ਹੈਂ ਸਰਕਾਰ ਕੋ ਗਾਲੀਆਂ ਨਿਕਾਲਤੀ ਹੈਂ। ਕਭੀ ਕਭੀ ਏਕ ਦੂਸਰੇ ਸੇ ਆਗੇ ਜਾਨੇ ਕੇ ਲੀਏ ਆਪਸ ਮੇ ਧੱਕਾ ਮੁੱਕੀ ਕਰਤੇ ਹੈਂ। ਲੋਗੋਂ ਸੇ ਪੈਸੇ ਜਮਾਂ ਕਰਵਾ ਲੀਏ ਮਗਰ ਦੇਤੇ ਨਹੀਂ। ਜਗਾਹ ਜਗਾਹ ਚਰਚਾ ਹੋ ਰਹੀ ਹੈ। ਲੋਗੋਂ ਕੋ ਪਤਾ ਨਹੀਂ ਚੱਲ ਰਹਾ ਕਿਆ ਕਰੇਂ।
ਨੰਦੀ ਬੋਲਿਆ ਹਮ ਨੇ ਤੋ ਯਹ ਭੀ ਸੁਣਾ ਹੈ ਕਿ ਬੜੇ ਲੋਗ ਪੀਛੇ ਕੇ ਦਰਵਾਜ਼ੇ ਜੇ ਨਏ ਨੋਟ ਲੇ ਜਾਤੇ ਹੈ।
ਬਿਸ਼ਨੂੰ ਬੋਲਿਆ, ਅਰੇ ਹਮੇਂ ਉਨ ਸੇ ਕਿਆ ਮਤਲਬ ਵੋਹ ਪੀਛੇ ਸੇ ਪੈਸਾ ਲੇ ਜਾਨੇ ਵਾਾਲੇ ਤੋਂ ਏਕ ਫੂਟੀ ਕੌਡੀ ਨਹੀ ਦੇਤੇ। ਹਮੇਂ ਤੋ ਆਮ ਲੋਗ ਹੀ ਕੁੱਛ ਦੇਤੇ ਹੈਂ। ਬੜੇ ਲੋਗੋਨ ਕੇ ਕਾਰਨ ਹੀ ਸਭੀ ਕੋ ਫਾਸੀ ਪੇ ਲਟਕਾਇਆ ਜਾ ਰਿਹਾ ਹੈ। ਆਨੇ ਵਾਲੇ ਸਮੇਂ ਮੇ ਲੋਗ ਉਨ ਕੋ ਸਬਕ ਸਿਖਾਏਂਗੇ।
ਅਰੇ ਬਲੇਸ਼ਰ ਆਗ ਠੰਢੀ ਹੋ ਰਹੀ ਹੈ ਉਠ ਕਰ ਵਹਾਂ ਸੇ ਕੁੱਛ ਬਾਲਣ ਧੂਣੀ ਪੇ ਧਰੋ ਨਹੀਂ ਤੋਂ ਹਮ ਸਭ ਧੂਣੀ ਕੀ ਤਰਾਂ ਠੰਢੇ ਹੋ ਜਾਏਂਗੇ।ਏਕ ਤੋ ਪੇਟ ਭੂਖਾ ਦੂਸਰਾ ਇਤਨੀ ਠੰਡ ਹਮਾਰੀ ਜਾਨ ਲੇ ਲੇ ਗੀ।” ਬਲੇਸ਼ਰ ਕੁੱਝ ਬਾਲਣ ਲੈਣ ਉਠਦਾ ਹੈ ਅਤੇ ਧੂਣੀ ਤੇ ਲਿਆ ਕੇ ਰੱਖ ਦਿੰਦਾ ਹੈ।
ਬਿਸ਼ਨੂੰ ਗੱਲ ਅੱਗੇ ਤੋਰਦਾ ਹੈ ਆਪਣੀ ਗੱਲ ਕਹਿੰਦਾ ਹੈ, ਅਰੇ ਉਸ ਕੋ ਪੀਟੋ ਨਾ। ਹਮ ਬੀ ਕਿਆ ਗਰੀਬ ਆਦਮੀ ਹੈਂ। ਜਿੰਨ ਕੀ ਕੋਈ ਅਹਿਮੀਅਤ ਨਹੀਂ। ਜੀਏ ਯਾ ਮਰੇ ਕਿਸ ਕਾਫਰ ਕੋ ਫਿਕਰ। ਹਮੇਂ ਰੋਟੀ ਨਸੀਬ ਨਹੀਂ ਔਰ ਇਸੀ ਦੇਸ ਮੇਂ ਔਰ ਕਈ ਰਹਿਣੇ ਵਾਲੇ ਇਤਨੇ ਬੜੇ ਬੜੇ ਮਕਾਨੋਂ ਮੇ ਰਹਿਤੇ ਹੈ। ਕੀਮਤੀ ਸੂਟ ਪਹਿਨਤੇ ਹੈ ਜਹਾਜੋਂ ਪਰ ਏਕ ਦੇਸ ਸੇ ਦੂਸਰੇ ਦੇਸ ਘੂੰਮਤੇ ਹੈਂ। ਹਮ ਤੋ ਕੀੜੇ ਹੈ ਜੋ ਏਕ ਝੌਪੜੀ ਮੇਂ ਪੈਦਾ ਹੂਏ ਔਰ ਪਤਾ ਨਹੀਂ ਮਰਨਾ ਕਿਸ ਫੁੱਟਪਾਥ ਪਰ ਹੈ। ਦੇਸ ਤੋ ਹਮਾਰਾ ਬੀ ਹੈ। ਮਗਰ ਹਮੇਂ ਸਦੀਓਂ ਸੇ ਸੱਭ ਕੁੱਛ ਛੀਨ ਲੀਆ ਔਰ ਸੜਕੋਂ ਪਰ ਬੈਠਣੇ ਕੇ ਲੀਏ ਮਜ਼ਬੂਰ ਕਰ ਦੀਆਂ ਕਿਆ ਹਮਾਰੇ ਭੀ ਕੋਈ ਅਧਿਕਾਰ ਨਹੀਂ। ”ਅਰੇ ਪਗਲੇ ਉਚੇ ਸੁਪਨੇ ਮੱਤ ਦੇਖ ਅਪਣੀ ਔਕਾਤ ਦੇਖ ਹਮਾਰੀ ਕੌਣ ਸੁਣਤਾ ਹੈ ਛਟਪਟਾ ਕੇ ਕਿਆ ਕਰੇਗਾ। ਬਸ ਭੀਖ ਮਾਂਗ।” ਮੰਗਲ ਨੇ ਆਪਣੀ ਗੱਲ ਕਹੀ
ਬਿਸ਼ਨੂੰ, ”ਚਲੋ ਮਨ ਕੀ ਅਵਾਜ਼ ਲੋਗੋਨ ਕੇ ਲੀਏ ਕਹੂੰ ਤੋ ਕਿਆ ਇਸ ਜਿੰਦਗੀ ਸੇ ਛੁਟਕਾਰਾ ਤੋ ਮਿਲ ਜਾਏਗਾ। ਦੇਖਾ ਤੂੰ ਨੇ ਜਬ ਭੀਖ ਮੰਗਣ ਦੀ ਆਦਤ ਪੜ ਜਾਏ ਤੋ ਜ਼ਮੀਰ ਮਰ ਜਾਤੀ ਹੈ। ਫਿਰ ਬੰਦਾ ਇਸੀ ਮੇਂ ਡੂਬਾ ਰਹਿਤਾ ਹੈ। ਸਿਰ ਉਠਾ ਕਰ ਨਹੀਂ ਚੱਲ ਸਕਤਾ। ਹਮ ਤੋ ਆਦਿ ਮੰਗਤੇ ਹੈ ਮੁਝੇ ਤੋ ਅੱਬ ਔਰ ਫਿਕਰ ਹੋਨੇ ਲਗਾ ਹੈ ਸਰਕਾਰ ਨੇ। ਸਭੀ ਲੋਗੋਂ ਕੋ ਮੰਗਤੇ ਬਣਾ ਲੇਣਾ ਹੈ।” ਵੋਹ ਕੈਸੇ ਚਿੰਟੁ ਨੇ ਪੁਛਿਆ ਦੇਖੋ ਮੇਰੀ ਅਕਲ ਯਹ ਕਾਮ ਕਰਤੀ ਦਿਖਾਈ ਦਿੰਦੀ ਹੈ ਕਿ ਕਬੀ ਚਾਵਲ ਕਭੀ ਦਾਲ ਕਭੀ ਸਾਈਕਲ ਕਭੀ ਕੁੱਛ ਕਭੀ ਕੁੱਛ ਤੋ ਲੋਗ ਹਮਾਰੀ ਤਰਾਂ ਸੋਚਣਾ ਛੋੜ ਦੇਂਗੇ। ਬਸ ਮੰਗਤੇ ਹੀ ਮੰਗਤੇ ਦਿਸੇਗੇ ਹਮ ਫੁਟ ਪਾਥੋਂ ਪਰ ਮੰਗਤੇ ਵੋਹ ਘਰੋਂ ਪਰ ਮੰਗਤੇ। ਉਨ ਕੇ ਸਿਰ ਭੀ ਜਲਦੀ ਉਤਰਨੇ ਵਾਲੇ ਹੈਂ।
ਬਲੇਸ਼ਰ ਨੇ ਚਿਤਾਵਨੀ ਦਿੱਤੀ, ”ਅਰੇ ਛੋੜੋ ਯੁਹ ਅਕਲ ਕੀ ਬਾਤੇਂ ਕੋਈ ਸੁਣ ਲੇਗਾ ਤੋ ਹਮਾਰੀ ਭੀ ਖੈਰ ਨਹੀਂ।”
ਮੰਗਲ, ”ਬੈਂਕੋਂ ਮੇਂ ਲਾਈਨੋ ਮੇਂ ਲਗੇ ਸੌ ਸਵਾ ਸੌ ਕੇ ਉਪਰ ਲੋਗੋਨ ਕੀ ਮੌਤ ਹੋ ਗਈ ਹੈ ਔਰ ਵੋਹ ਦੇਸ ਕਾ ਮੁਖੀਆਂ ਐਸੇ ਬਾਤੇਂ ਕਰਤਾ ਹੈ ਸ਼ਰ ਮਚਾਤਾ ਫਿਰਤਾ ਹੈ ਜੈਸੇ ਕੋਈ ਭੈਂਸਾ ਭੂਤਰਿਆ ਫਿਰਤਾ ਹੈ।”
ਆਪ ਨੇ ਏਕ ਔਰ ਬਾਤ ਸੁਣੀ ਹੈ ਕਿ ਵੋਹ ਤੋ ਅਮੀਰੋ ਕੋ ਫਾਇਦਾ ਪਹੁੰਚਾਣੇ ਕੇ ਲੀਏ ਕਰ ਰਹੇ ਹੈ ਅਬਾਨੀ ਅਡਾਨੀ ਮਾਲਿਆ ਕਾ ਸਭ ਬੈਂਕੋਂ ਸੇ ਲੀਆ ਕਰਜ਼ ਮਾਫ ਕਰ ਦੀਆ। ਪਹਲੇ ਬੋਲਤੇ ਥੇ ਢਾਈ ਲਾਖ ਕੇ ਉਪਰ ਜਮਾਂ ਕਰਾਣ ਵਾਲੇ ਕੋ ਹਿਸਾਬ ਦੇਣਾ ਪਵੇਗਾ। ਸਭੀ ਛੋਟੇ ਲੋਗਨ ਨੇ ਆਪਣੇ 500ਔਰ 1000 ਰੁਪਈਏ ਕੇ ਨੋਟ ਜਮਾਂ ਕਰਾ ਦੀਏ। ਅਬ ਬੋਲਤੇ ਹੈਂ ਸਿਆਸੀ ਪਾਰਟੀਓਂ ਕੋ ਅਪਣਾ ਕਾਲਾ ਪੈਸਾ ਬੇਹਿਸਾਬ ਜਮਾਂ ਕਰਾਨੇ ਪਰ ਕੋਈ ਆਮਦਨ ਟੈਕਸ ਨਹੀਂ ਲਗੇਗਾ। ਬੜੇ ਲੋਗੋਨ ਕੇ ਪਾਸ ਤੋ ਵਹੀ ਕਾਲਾ ਧਨ ਰਹਿ ਗਿਆ। ਉਨੰ ਸੇ ਕੋਈ ਹਿਸਾਬ ਨਹੀਂ ਮਾਂਗਾ ਜਾਏਗਾ। ਤਾਂ ਫਿਰ ਕਿਉਂ ਜਨਤਾ ਕੋ ਫਾਹੇ ਲਾਇਆ ਇਸ ਤਰਾਂ ਕਿਹੜਾ ਕਾਲਾ ਧਨ ਬਾਹਰ ਆਏਗਾ।
”ਅਰੇ ਛੋੜ ਏਕ ਮੰਗਤੇ ਕੋ ਇਨ ਬਾਤੋਂ ਕੀ ਕਿਆ ਖਬਰ”। ਬਲੇਸ਼ਰ ਨੇ ਕਿਹਾ
”ਬਿਸ਼ਨੂੰ ਭਈ ਹਮ ਮੰਗਤੇ ਹੈਂ ਮਗਰ ਕਾਨ ਤੋ ਹਮਾਰੇ ਭੀ ਹੈਂ ਲੋਗੋਨ ਕੋ ਬਾਤੇ ਕਰਤੇ ਮੈਂ ਨੇ ਆਪਣੇ ਕਾਨੋਂ ਸੇ ਸੁਣਾ ਹੈ।  ਮੈਂ ਨੇ ਲੋਗੋਨ ਕੋ ਯਹ ਬੀ ਕਹਿਤੇ ਸੁਣਾ ਹੈ ਕਿ ਇਸ ਸਰਕਾਰ ਔਰ ਬੜੀ ਬੈਂਕ ਕਾ ਤੋ ਕੋਈ ਭਰੋਸਾ ਨਹੀਂ ਰਿਹਾ ਕਭੀ ਕੁਛ ਕਹਿਤੇ ਹੈਂ ਕਭੀ ਕੁੱਛ। ਬਜ਼ਾਰ ਖਰਾਬ ਹੋ ਗਯਾ,ਵਪਾਰ ਖਰਾਬ ਹੋ ਗਯਾ, ਕਾਰਖਾਨੇ ਸੇ ਮਜ਼ਦੂਰ ਕੋ ਛਟਨੀ ઠਹੋ ਰਹੀ ਹੈ ,ਕਾਰਖਾਨੇ ਕਾ ਮਾਲ ਆਗੇ ਬਿਕ ਨਹੀਂ ਪਾ ਰਹਾ, ਮਜ਼ਦੁਰ ਕੋ ਪੈਸਾ ਨਹੀਂ ਮਿਲ ਰਹਾ, ਲੋਗ ਬੈਂਕ ਮੇਂ ਜਾਤੇ ਹੈ ਖਾਲੀ ਵਾਪਸ ਆਜਾਤੇ ਹੈਂ। ਕਹਾਂ ਸੇ ਖਰੀਦੇਂਗੇ ਘਰ ਚਲਾਣੇ ਕੇ ਲੀਏ ਵਸਤੂ, ਰੇੜੀ ਵਾਲਾ ਕਹਾਂ ਸੇ ਲਾਏਗਾ ਛੋਟਾ ਨੋਟ। ਛੋਟੇ ਲੋਗੋਨ ਕੀ ਆਪਣੀ ਬੀਮਾਰੀ, ਘਰ ਕੇ ਖਰਚੋਂ ਜਹੇ ਅਨੇਕ ਮੁਸ਼ਕਿਲੇਂ ਹੈਂ। ਹਮੇਂ ਤੋਂ ਉਨ ਪਰ ਤਰਸ ਆਤਾ ਹੈ। ਸੁਣਾ ਥਾ ਜਿਸ ਦੇਸ ਕਾ ਰਾਜਾ ਅਮੀਰ ਹੋ ਉਸ ਦੇਸ ਕੀ ਜਨਤਾ ਗਰੀਭ ਹੋਤੀ ਹੈ।”
”ਤੋ ਲੋਗ ਯਹ ਬੀ ਕਹਿਤੇ ਹੈਂ ਜਬ ਦੇਸ ਕਾ ਸਾਸ਼ਕ ਹੰਕਾਰੀ ਹੋ। ਕਿਸੀ ਕੀ ਨਾ ਮਾਨੇ ਤੋ ਤਬ ਕੋਈ ਬੜਾ ਤੁਫਾਨ ਆਤਾ ਹੈ ਜੋ ਸੱਭ ਮਹਿਲ ਮਾੜੀ ਢੇਰ ਕਰ ਜਾਤਾ ਹੈ ਕਹੀਂ ਯਹ ਤੋ ਨਹੀਂ ਹੋਨੇ ਵਾਲਾ ਹੈ”, ਮੰਗਲ ਨੇ ਆਪਣੀ ਗੱਲ ਕਹੀ। ਇੱਕ ਵਜੇ ਵਾਲੀ ਗੱਡੀ ਨੇ ਕੋਲੋਂ ਲੰਘਦਿਆਂ ਚੀਕ ਮਾਰੀ। ਧੂਣੀ ਠੰਡੀ ਹੋ ਗਈ ਸੀ ਮੰਗਤੇ ਉੱਥੇ ਕੰਧ ਦੇ ਨਾਲ ਸੁੰਗੜ ਕੇ ਆਪਣੀਆਂ ਜੁਲੀਆਂ ਵਿੱਚ ਟੇਡੇ ਹੋ ਗਏ।
647-786-9502

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …