ਅਜਿਹੀਆਂ ਇਮਾਰਤਾਂ ਨੂੰ 30 ਜੂਨ ਤੱਕ ਖਾਲੀ ਕਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਪ੍ਰਾਈਵੇਟ ਇਮਾਰਤਾਂ ਨੂੰ ਸਰਕਾਰੀ ਵਿਭਾਗਾਂ ਲਈ ਗੈਸਟ ਹਾਊਸ ਜਾਂ ਹੋਰ ਕਾਰਨਾਂ ਕਰਕੇ ਵਰਤੇ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਇਸ ਤਹਿਤ ਸਬੰਧਤ ਮਹਿਕਮਿਆਂ ਨੂੰ 30 ਜੂਨ ਤੱਕ ਅਜਿਹੀਆਂ ਇਮਾਰਤਾਂ ਖਾਲੀ ਕਰਨ ਲਈ ਕਹਿ ਦਿੱਤਾ ਹੈ।
ਸਾਰੇ ਦਫਤਰੀ ਦੌਰਿਆਂ ਦੌਰਾਨ ਸਰਕਾਰੀ ਅਧਿਕਾਰੀ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਗੈਸਟ ਹਾਊਸ ਵਿੱਚ ਹੀ ਠਹਿਰਨਗੇ। ਲੋੜ ਪੈਣ ‘ਤੇ ਸਰਕਾਰੀ ਮਹਿਮਾਨ ਘਰ ਖਾਲੀ ਨਾ ਹੋਣ ਦੀ ਸੂਰਤ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਕਿਸੇ ਹੋਟਲ ਵਿੱਚ ਠਹਿਰਾਇਆ ਜਾ ਸਕਦਾ ਹੈ। ਸਰਕਾਰ ਨੇ ਸਾਫ ਕੀਤਾ ਹੈ ਕਿ ਜੇ 30 ਜੂਨ ਤੋਂ ਬਾਅਦ ਕੋਈ ਅਧਿਕਾਰੀ ਇਸ ਹੁਕਮ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਆਪਣੇ ਰਹਿਣ ਆਦਿ ਦਾ ਸਾਰਾ ਖਰਚਾ ਉਕਤ ਅਧਿਕਾਰੀ ਨੂੰ ਹੀ ਕਰਨਾ ਹੋਵੇਗਾ।
Home / ਪੰਜਾਬ / ਕੈਪਟਨ ਸਰਕਾਰ ਨੇ ਪ੍ਰਾਈਵੇਟ ਇਮਾਰਤਾਂ ਨੂੰ ਸਰਕਾਰੀ ਵਿਭਾਗਾਂ ਲਈ ਗੈਸਟ ਹਾਊਸ ਵਜੋਂ ਵਰਤੇ ਜਾਣ ‘ਤੇ ਲਾਈ ਰੋਕ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …