ਕਿਹਾ : ਅਸੀਂ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਹਾਂ ਵਚਨਬੱਧ
ਅੰਮਿ੍ਰਤਸਰ/ਬਿਊਰੋ ਨਿਊਜ਼ : ਦੀਵਾਲੀ ਕੇਵਲ ਰੋਸ਼ਨੀਆਂ ਦਾ ਹੀ ਤਿਉਹਾਰ ਨਹੀਂ ਬਲਕਿ ਇਸ ਦਿਨ ਲੋਕਾਂ ਦੇ ਦਿਲਾਂ ਦੀਆਂ ਦੂਰੀਆਂ ਵੀ ਦੂਰ ਹੁੰਦੀਆਂ ਹਨ ਅਤੇ ਇਹ ਦੂਰੀਆਂ ਇਕ-ਦੂਜੇ ਨੂੰ ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਕੇ ਦੂਰ ਕੀਤੀਆਂ ਜਾਂਦੀਆਂ ਹਨ। ਇਹੀ ਦੂਰੀਆਂ ਅੱਜ ਭਾਰਤ-ਪਾਕਿਸਤਾਨ ਦੇ ਅਟਾਰੀ ਬਾਰਡਰ ’ਤੇ ਮੌਜੂਦ ਸੁਰੱਖਿਆ ਬਲਾਂ ਦਰਮਿਆਨ ਵੀ ਮਿਟਦੀਆਂ ਹੋਈਆਂ ਨਜ਼ਰ ਆਈਆਂ। ਅੱਜ ਦੁਪਹਿਰ ਵੇਲੇ ਦੋਵੇਂ ਦੇਸ਼ਾਂ ਦੇ ਬਾਰਡਰ ਖੋਲ੍ਹੇ ਗਏ ਅਤੇ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਅਤੇ ਅਧਿਕਾਰੀ ਜ਼ੀਰੋ ਲਾਈਨ ’ਤੇ ਇਕੱਠੇ ਹੋਏ। ਦੋਵੇਂ ਦੇਸ਼ਾਂ ਦੇ ਸੁਰੱਖਿਆ ਜਵਾਨਾਂ ਅਤੇ ਅਧਿਕਾਰੀਆਂ ਨੇ ਇਕ-ਦੂਜੇ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਠਿਆਈਆਂ ਦਾ ਅਦਾਨ-ਪ੍ਰਦਾਨ ਕੀਤਾ। ਇਸ ਮੌਕੇ ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਅਸੀਂ ਵਚਨਬੱਧ ਹਾਂ।