Breaking News
Home / ਪੰਜਾਬ / ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ‘ਤੇ ਲਗਾਏ ਇਲਜ਼ਾਮ

ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ‘ਤੇ ਲਗਾਏ ਇਲਜ਼ਾਮ

ਕਿਹਾ – ਕੈਪਟਨ ਨੇ ਅਰੂਸਾ ਦੇ ਕਹਿਣਾ ‘ਤੇ ਲਗਾਇਆ ਡੀ.ਜੀ.ਪੀ.
ਜਲੰਧਰ/ਬਿਊਰੋ ਨਿਊਜ਼
ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਜਲੰਧਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਦੇ ਕਹਿਣ ‘ਤੇ ਹੀ ਦਿਨਕਰ ਗੁਪਤਾ ਨੂੰ ਡੀਜੀਪੀ ਬਣਾਇਆ ਹੈ। ਖਹਿਰਾ ਨੇ ਕਿਹਾ ਕਿ ਗੁਪਤਾ ਨੂੰ ਡੀਜੀਪੀ ਬਣਾਉਣ ਲਈ ਕੈਪਟਨ ਨੇ ਕਈਆਂ ਦੀ ਉਮੀਦਾਂ ‘ਤੇ ਪਾਣੀ ਫੇਰਿਆ ਹੈ। ਖਹਿਰਾ ਨੇ ਇਸ ਮੌਕੇ ਇਕ ਫੋਟੋ ਵੀ ਦਿਖਾਈ ਜਿਸ ਵਿਚ ਗੁਪਤਾ ਨੇ ਅਰੂਸਾ ਦੇ ਮੋਢਿਆਂ ‘ਤੇ ਹੱਥ ਰੱਖਿਆ ਹੋਇਆ ਹੈ। ਖਹਿਰਾ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਦਾ ਡੀਜੀਪੀ ਨਹੀਂ ਸਗੋਂ ਅਰੂਸਾ ਆਲਮ ਦੀ ਸਿਫਾਰਸ਼ ‘ਤੇ ਲਗਾਇਆ ਗਿਆ ਡੀਜੀਪੀ ਹੈ। ਖਹਿਰਾ ਨੇ ਇਹ ਵੀ ਦੱਸਿਆ ਕਿ ਇੰਟੈਲੀਜੈਂਸ ਬਿਊਰੋ ਵਿਚ ਕੰਮ ਕਰਦੇ ਸਮੇਂ ਦਿਨਕਰ ਗੁਪਤਾ ‘ਤੇ ਪ੍ਰਣਬ ਮੁਖਰਜੀ ਨੇ ਕਈ ਇਲਜਾਮ ਲਗਾਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਪੰਜਾਬ ਦਾ ਡੀਜੀਪੀ ਬਣਾਉਣ ਸਹੀ ਨਹੀਂ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …