11.6 C
Toronto
Tuesday, October 14, 2025
spot_img
Homeਪੰਜਾਬਝੂਠੇ ਮੁਕਾਬਲੇ 'ਚ ਦੋ ਭਰਾਵਾਂ ਨੂੰ ਮਾਰਨ ਦੇ ਕੇਸ ਵਿੱਚ ਸੇਵਾਮੁਕਤ ਡੀਐਸਪੀ...

ਝੂਠੇ ਮੁਕਾਬਲੇ ‘ਚ ਦੋ ਭਰਾਵਾਂ ਨੂੰ ਮਾਰਨ ਦੇ ਕੇਸ ਵਿੱਚ ਸੇਵਾਮੁਕਤ ਡੀਐਸਪੀ ਨੂੰ ਕੈਦ

logo-2-1-300x105-3-300x105ਪਟਿਆਲਾ : ਇਥੋਂ ਦੇ ਦੋ ਸਕੇ ਭਰਾਵਾਂ ਨੂੰ ਅਗਵਾ ਕਰਕੇ ਖਪਾਉਣ ਦੇ 23 ਸਾਲ ਪੁਰਾਣੇ ਕੇਸ ਵਿੱਚ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਜੋਗਿੰਦਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਹਰਜੀਤ ਸਿੰਘ ਖਾਲਸਾ ਨੇ ਸਾਬਕਾ ઠਪੁਲਿਸ ਅਧਿਕਾਰੀ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ ਉਤੇ ਇਹ ਫ਼ੈਸਲਾ ਦਿੱਤਾ ਹੈ। ਸਾਬਕਾ ਡੀਐਸਪੀ ਨੂੰ ਕੇਂਦਰੀ ਜੇਲ੍ਹ, ਪਟਿਆਲਾ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਮਾਰਚ 1993 ਵਿੱਚ ਪਟਿਆਲਾ ਦੇ ਪ੍ਰਤਾਪ ਨਗਰ ਵਾਸੀ ਦੋ ਸਕੇ ਭਰਾਵਾਂ ਗੁਰਿੰਦਰ ਸਿੰਘ (ਪੰਜਾਬ ਪੁਲਿਸ ਦਾ ਸਿਪਾਹੀ) ਅਤੇ ਬਲਵਿੰਦਰ ਸਿੰਘ (ਟੈਂਪੂ ਚਾਲਕ) ਨੂੰ ਜ਼ਿਲ੍ਹਾ ਪੁਲਿਸ ਨੇ ਚੁੱਕਿਆ ਸੀ। ਇਨ੍ਹਾਂ ਦੇ ਪਿਤਾ ਧਰਮ ਸਿੰਘ ਫੌਜੀ ਦਾ ਕਹਿਣਾ ਸੀ ਕਿ ਪੁਲਿਸ ਨੇ ਉਨ੍ਹਾਂ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਿਆ ਸੀ ਪਰ ਮੁੜ ਕੇ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਪੀੜਤ ਪਰਿਵਾਰ ਦੀ ਰਿੱਟ ਪਟੀਸ਼ਨ ‘ਤੇ ਹਾਈਕੋਰਟ ਵੱਲੋਂ ਮਈ, 1997 ਨੂੰ ઠਜਾਰੀ ਕੀਤੇ ਆਦੇਸ਼ਾਂ ਉਤੇ ਸੀਬੀਆਈ ઠਨੇ ਜਾਂਚ ਕਰਦਿਆਂ ਅੱਧੀ ઠਦਰਜਨ ઠਪੁਲਿਸ ਮੁਲਾਜ਼ਮਾਂ ਖ਼ਿਲਾਫ਼ 29 ਜਨਵਰੀ, 1998 ਨੂੰ ਸੀਬੀਆਈ ਦੇ ਚੰਡੀਗੜ੍ਹ ਸਥਿਤ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ઠਪਟਿਆਲਾ ਦੀ ਇਕ ਅਦਾਲਤ ਨੇ 26 ਮਾਰਚ, 2013 ਨੂੰ ਸੁਣਾਏ ਫੈਸਲੇ ਵਿੱਚ ਐਸਐਸਪੀ, ਇੰਸਪੈਕਟਰ ਤੇ ਸਬ ਇੰਸਪੈਕਟਰ ਨੂੰ ਬਰੀ ਕਰ ਦਿੱਤਾ ਸੀ ਜਦੋਂ ਕਿ ਇਕ ਐਸਪੀ ਤੇ ਇੰਸਪੈਕਟਰ ਟਰਾਇਲ ਦੌਰਾਨ ਫੌਤ ਹੋ ਗਏ ਸਨ। ਸਾਬਕਾ ਡੀਐਸਪੀ ઠਜੋਗਿੰਦਰ ਸਿੰਘ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ।

RELATED ARTICLES
POPULAR POSTS