ਲੋਕ ਹਿੱਤ ਅਭਿਆਨ ਵੱਲੋਂ ‘ਆਪ’ ਨਾਲ ਮੁੱਦਿਆਂ ‘ਤੇ ਆਧਾਰਿਤ ਗੱਠਜੋੜ ਕਾਇਮ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਆਮ ਆਦਮੀ ਪਾਰਟੀ (ਆਪ) ਦੀ ਪਿੱਠ ‘ਤੇ ਆ ਗਏ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਇਥੇ ਆਪਣੇ ਲੋਕ ਹਿੱਤ ਅਭਿਆਨ ਦਾ ‘ਆਪ’ ਨਾਲ ਪੰਜਾਬ ਦੇ ਮੁੱਦਿਆਂ ਦੇ ਆਧਾਰ ‘ਤੇ ਗੱਠਜੋੜ ਕਰਨ ਦਾ ਐਲਾਨ ਕੀਤਾ। ‘ਆਪ’ ਦੇ ਪੰਜਾਬ ਇੰਚਾਰਜ ਸੰਜੇ ਸਿੰਘ, ਕੋ-ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ઠਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਸੰਸਦ ਮੈਂਬਰ ਤੇ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ, ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ, ਬੁਲਾਰੇ ਸੁਖਪਾਲ ਖਹਿਰਾ ਅਤੇ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਨੇ ਬਰਾੜ ਦੇ ਲੋਕ ਹਿੱਤ ਅਭਿਆਨ ਨਾਲ ਪੰਜਾਬ ਦੇ ਮੁੱਦਿਆਂ ਦੇ ਆਧਾਰ ‘ਤੇ ਗੱਠਜੋੜ ਕਰਨ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਬਰਾੜ ਮੁੱਢਲੇ ਦੌਰ ਵਿੱਚ ਅਕਾਲੀ ਦਲ ਵਿਚ ਰਹੇ। ਉਹ ਦੋ ਵਾਰ ਆਲ ਇੰਡੀਆ ਕਾਂਗਰਸ ਕਮੇਟੀ ਛੱਡ ਕੇ ਮੁੜ ਇਸ ਵਿੱਚ ਸ਼ਾਮਲ ਹੋਏ ਸਨ। ਪਿਛਲੇ ਸਮੇਂ ਉਨ੍ਹਾਂ ਨੇ ਭਾਜਪਾ ਵਿੱਚ ਜਾਣ ਦੀ ਤਿਆਰੀ ਵੀ ਕਰ ਲਈ ਸੀ।
ਹੁਣ ਕੁੱਝ ਸਮੇਂ ਤੋਂ ਬਰਾੜ ‘ਆਪ’ ਦਾ ਗੁਣਗਾਨ ਕਰਦੇ ਆ ਰਹੇ ਸਨ ਅਤੇ ਅਖੀਰ ਉਨ੍ਹਾਂ ਨੇ ਇਸ ਪਾਰਟੀ ਨਾਲ ਮੁੱਦਿਆਂ ‘ਤੇ ਆਧਾਰ ‘ਤੇ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ। ਬਰਾੜ ਨੇ ਇਸ ਮੌਕੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਜੋਕੇ ਸਮੇਂ ਦਾ ਮਹਾਤਮਾ ਗਾਂਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਆਗੂ ਤੋਂ ਮੁਲਕ ਨੂੰ ਵੱਡੀਆਂ ਆਸਾਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਗੱਠਜੋੜ ਸਿਆਸਤ ਆਧਾਰਿਤ ਨਹੀਂ ਬਲਕਿ ਪੰਜਾਬ ਦੇ ਗੰਭੀਰ ਮੁੱਦਿਆਂ ‘ਤੇ ਆਧਾਰਿਤ ਹੈ। ਉਹ ਇਸ ਗੱਠਜੋੜ ਰਾਹੀਂ ਪੰਜਾਬ ਨੂੰ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਤੋਂ ਬਚਾਉਣ ਲਈ ਮੈਦਾਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਜੋ ਵੀ ਚੋਣ ਰਣਨੀਤੀ ਬਣਾਵੇਗੀ ‘ਲੋਕ ਹਿੱਤ ਅਭਿਆਨ’ ਇਸ ਨੂੰ ਪ੍ਰਵਾਨ ਕਰੇਗਾ।
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …