ਦੋ ਮਜ਼ਦੂੁਰਾਂ ਦੀ ਮੌਤ, ਚਾਰ ਜ਼ਖ਼ਮੀ
ਲੁਧਿਆਣਾ/ਬਿੳੂਰੋ ਨਿੳੂਜ਼
ਲੁਧਿਆਣਾ ਦੇ ਕਸਬਾ ਦੋਰਾਹਾ ਵਿਚ ਅੱਜ ਮੰਗਲਵਾਰ ਨੂੰ ਇਕ ਸਟੀਲ ਦੀ ਫੈਕਟਰੀ ਵਿਚ ਬਾਇਲਰ ਫਟ ਗਿਆ। ਇਸ ਹਾਦਸੇ ਵਿਚ ਦੋ ਮਜ਼ਦੂੁਰਾਂ ਦੀ ਮੌਤ ਹੋ ਗਈ ਅਤੇ ਚਾਰ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਰਾਮਪੁਰ ਰੋਡ ’ਤੇ ਸਥਿਤ ਗਰੇਟ ਇੰਡੀਆ ਸਟੀਲ ਫੈਕਟਰੀ ਦੀ ਹੈ। ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ ਜਦੋਂ ਬਾਇਲਰ ਫਟਿਆ ਤਾਂ ਉਸ ਸਮੇਂ ਮਜ਼ਦੂਰ ਆਪਣੇ ਕਮਰੇ ਵਿਚ ਆਰਾਮ ਕਰ ਰਹੇ ਸਨ। ਧਮਾਕਾ ਹੋਣ ਤੋਂ ਬਾਅਦ ਚਾਰੇ ਪਾਸੇ ਹਨ੍ਹੇਰਾ ਛਾ ਗਿਆ ਸੀ ਅਤੇ ਤੁਰੰਤ ਨੇੜਲੇ ਵਿਅਕਤੀਆਂ ਨੇ ਇਸਦੀ ਸੂਚਨਾ ਫਾਇਰ ਬਿ੍ਰਗੇਡ ਨੂੰ ਦਿੱਤੀ। ਘਟਨਾ ਸਥਾਨ ’ਤੇ ਪਹੁੰਚ ਕੇ ਫਾਇਰ ਬਿ੍ਰਗੇਡ ਦੀ ਟੀਮ ਨੇ ਰੈਸਕਿੳੂ ਕੀਤਾ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।