ਕਿਹਾ : ਚੋਣ ਪ੍ਰਚਾਰ ਕਰਨ ਗਏ ਪੰਜਾਬੀਆਂ ਨੂੰ ‘ਆਪ’ ਕਰ ਸਕਦੀ ਹੈ ਗਿ੍ਰਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਲਈ ਦਿੱਲੀ ਵਿੱਚ ਚੋਣ ਪ੍ਰਚਾਰ ਕਰਨ ਗਏ ਪੰਜਾਬ ਦੇ ਵਿਅਕਤੀਆਂ ਨੂੰ ਦਿੱਲੀ ਤੋਂ ਵਾਪਸੀ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਵੱਲੋਂ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਅਤੇ ਸਥਿਤੀ ਨੂੰ ਸਿਆਸੀ ਲਾਭ ਲਈ ਵਰਤਣ ਦੀ ਸਾਜਿਸ਼ ਰਚੀ ਗਈ ਹੈ। ਸੰਸਦ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਮੈਂ ਚੋਣ ਪ੍ਰਚਾਰ ਕਰਨ ਗਏ ਹਰੇਕ ਪੰਜਾਬੀ ਨੂੰ ਪੰਜਾਬ ਵਾਪਸ ਪਰਤਣ ਦੀ ਬੇਨਤੀ ਕਰਦਾ ਹਾਂ ਕਿਉਂਕਿ ‘ਆਪ’ ਲੀਡਰਸ਼ਿਪ ਨੇ ਪਹਿਲਾਂ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਦੀ ਸਾਜਿਸ਼ ਰਚੀ ਹੈ ਅਤੇ ਮਗਰੋਂ ਸਥਿਤੀ ਨੂੰ ਇਹ ਆਰੋਪ ਲਗਾਉਣ ਲਈ ਵਰਤਿਆ ਜਾਵੇਗਾ ਕਿ ਦਿੱਲੀ ਪੁਲਿਸ ਪੰਜਾਬੀਆਂ ’ਤੇ ਜ਼ੁਲਮ ਕਰ ਰਹੀ ਹੈ।