10.1 C
Toronto
Wednesday, October 29, 2025
spot_img
Homeਪੰਜਾਬਕੈਪਟਨ ਸਰਕਾਰ ਦਾ ਕਰਜ਼ਾ ਮੁਆਫੀ ਦਾ ਵਾਅਦਾ ਵੀ ਹੋ ਰਿਹਾ ਬੇਅਸਰ

ਕੈਪਟਨ ਸਰਕਾਰ ਦਾ ਕਰਜ਼ਾ ਮੁਆਫੀ ਦਾ ਵਾਅਦਾ ਵੀ ਹੋ ਰਿਹਾ ਬੇਅਸਰ

ਫਰੀਦਕੋਟ ‘ਚ 20 ਲੱਖ ਦੇ ਕਰਜਈ ਸਾਬਕਾ ਸਰਪੰਚ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਫ਼ਰੀਦਕੋਟ/ਬਿਊਰੋ ਨਿਊਜ਼
ਫਰੀਦਕੋਟ ਦੇ ਸੁੰਦਰ ਨਗਰ ਦੇ ਵਸਨੀਕ ਇੱਕ ਸਾਬਕਾ ਸਰਪੰਚ ਸੁਬੇਗ ਸਿੰਘ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਲੱਭ ਲਈ ਗਈ ਹੈ। ਜਾਣਕਾਰੀ ਅਨੁਸਾਰ ਸ਼ੁਬੇਗ ਸਿੰਘ ਪਿੰਡ ਖਿਲਚੀਆਂ ਦਾ ਸਾਬਕਾ ਸਰਪੰਚ ਸੀ ਤੇ ਹੁਣ ਸੁੰਦਰ ਨਗਰ ਫਰੀਦਕੋਟ ਵਿਖੇ ਰਹਿ ਰਿਹਾ ਸੀ।ઠਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ  ਸ਼ੁਬੇਗ ਸਿੰਘ 20 ਲੱਖ ਰੁਪਏ ਦਾ ਕਰਜਈ ਸੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਹੈ। ਕਾਂਗਰਸੀ ਲੀਡਰਾਂ ਵਲੋਂ ਕਿਸਾਨਾਂ ਨੂੰ ਵਾਰ-ਵਾਰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਖੁਦਕੁਸ਼ੀਆਂ ਵਰਗਾ ਰਾਹ ਨਾ ਅਪਨਾਉਣ। ਫਿਰ ਵੀ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਸਰਕਾਰ ਵੀ ਸੋਚਣ ਲਈ ਮਜ਼ਬੂਰ ਹੋ ਗਈ ਹੈ।

RELATED ARTICLES
POPULAR POSTS