ਮਜੀਠੀਆ ਅਤੇ ਸਿੱਧੂ ਵਿਚਾਲੇ ਹੈ ਫਸਵਾਂ ਚੋਣ ਮੁਕਾਬਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਰਾਜਨੀਤੀ ਵਿਚ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਅੱਜ ਬੁੱਧਵਾਰ ਨੂੰ ਕਾਂਗਰਸ ਦੇ ਚੋਣ ਪ੍ਰਚਾਰ ਸਬੰਧੀ ਪ੍ਰੋਗਰਾਮ ਵਿਚਾਲੇ ਛੱਡ ਕੇ ਸਿੱਧੂ ਵੈਸ਼ਨੋ ਦੇਵੀ ਚਲੇ ਗਏ ਹਨ। ਧਿਆਨ ਰਹੇ ਕਿ ਅੱਜ ਸਿੱਧੂ ਨੇ 10 ਥਾਵਾਂ ’ਤੇ ਚੋਣ ਬੈਠਕਾਂ ਨੂੰ ਸੰਬੋਧਨ ਕਰਨਾ ਸੀ ਅਤੇ ਜ਼ਿਆਦਾਤਰ ਚੋਣ ਪ੍ਰੋਗਰਾਮ ਸਿੱਧੂ ਦੇ ਆਪਣੇ ਚੋਣ ਹਲਕੇ ਅੰਮਿ੍ਰਤਸਰ ਪੂਰਬੀ ਵਿਚ ਹੀ ਸਨ। ਹਾਲਾਂਕਿ ਸਿੱਧੂ ਦੇ ਵੈਸ਼ਨੋ ਦੇਵੀ ਜਾਣ ਦੇ ਬਾਰੇ ਵਿਚ ਕਾਂਗਰਸ ਪਾਰਟੀ ਵਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈ ਅਤੇ ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਸਿੱਧੂ ਵੈਸ਼ਨੋ ਦੇਵੀ ਅਚਾਨਕ ਨਹੀਂ ਗਏ, ਉਨ੍ਹਾਂ ਵਲੋਂ ਇਹ ਪ੍ਰੋਗਰਾਮ ਪਹਿਲਾਂ ਹੀ ਤੈਅ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਵੀ ਅੰਮਿ੍ਰਤਸਰ ਪੂਰਬੀ ਤੋਂ ਚੋਣ ਮੈਦਾਨ ਵਿਚ ਆਉਣ ਨਾਲ ਹੁਣ ਮਜੀਠੀਆ ਅਤੇ ਸਿੱਧੂ ਵਿਚਾਲੇ ਚੋਣ ਮੁਕਾਬਲਾ ਬਹੁਤ ਜ਼ਿਆਦਾ ਸਖਤ ਹੋ ਗਿਆ ਹੈ ਅਤੇ ਇਨ੍ਹਾਂ ਦੋਵਾਂ ਆਗੂਆਂ ਵਿਚੋਂ ਜਿਹੜਾ ਵੀ ਹਾਰੇਗਾ, ਉਸਦੀ ਇਹ ਪਹਿਲੀ ਹਾਰ ਹੋਵੇਗੀ।
Check Also
ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ’ਚ ਨਿੱਤਰੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ
ਕਿਹਾ : ਗਿਆਨੀ ਹਰਪ੍ਰੀਤ ਸਿੰਘ ਨੂੰ ਸੱਚ ਬੋਲਣ ਦੀ ਮਿਲੀ ਹੈ ਸਜ਼ਾ ਫਰੀਦਕੋਟ/ਬਿਊਰੋ ਨਿਊਜ਼ : …