Breaking News
Home / ਪੰਜਾਬ / ਨਾਨਕ ਨਾਮ ਲੇਵਾ ਸੰਗਤਾਂ ਲਈ ਪਲਕਾਂ ਵਿਛਾਈ ਬੈਠਾ ਡੇਰਾ ਬਾਬਾ ਨਾਨਕ

ਨਾਨਕ ਨਾਮ ਲੇਵਾ ਸੰਗਤਾਂ ਲਈ ਪਲਕਾਂ ਵਿਛਾਈ ਬੈਠਾ ਡੇਰਾ ਬਾਬਾ ਨਾਨਕ

ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ ਧਾਰਮਿਕ, ਕਲਾ ਤੇ ਸਾਹਿਤ ਦੇ ਸੁਮੇਲ ਵਾਲਾ ਡੇਰਾ ਬਾਬਾ ਨਾਨਕ ਉਤਸਵ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 8 ਨਵੰਬਰ ਨੂੰ ਕਰਨਗੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦਾ ਆਗਾਜ਼
9 ਨਵੰਬਰ ਨੂੰ ਮੁੱਖ ਮੰਤਰੀ ਦੀ ਅਗਵਾਈ ‘ਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਜੱਥੇ ਦੀ ਰਵਾਨਗੀ ਨਾਲ ਸਿਖਰ ‘ਤੇ ਪੁੱਜੇਗਾ ਉਤਸਵ
ਰੋਜ਼ਾਨਾ 30 ਹਜ਼ਾਰ ਸ਼ਰਧਾਲੂਆਂ ਦੇ ਸਵਾਗਤ ਲਈ ਪਲਕਾਂ ਵਿਛਾਈ ਬੈਠਾ ਹੈ ਡੇਰਾ ਬਾਬਾ ਨਾਨਕ
3544 ਸ਼ਰਧਾਲੂਆਂ ਦੇ ਠਹਿਰਣ ਲਈ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਦਾ ਸ਼ਾਨਦਾਰ ਬੰਦੋਬਸਤ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਤੋਂ 11 ਨਵੰਬਰ ਤੱਕ ਹੋਣ ਵਾਲਾ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ।
ਸੂਬਾ ਸਰਕਾਰ ਵੱਲੋਂ ਸਹਿਕਾਰਤਾ ਅਦਾਰਿਆਂ ਦੇ ਸਹਿਯੋਗ ਨਾਲ ਵੱਲੋਂ ਚਾਰ ਰੋਜ਼ਾ ਉਤਸਵ ਲਈ ਡੇਰਾ ਬਾਬਾ ਨਾਨਕ ਨਾਨਕ ਨਾਮ ਲੇਵਾ ਸੰਗਤ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ ਜਿੱਥੇ 30 ਹਜ਼ਾਰ ਸ਼ਰਧਾਲੂਆਂ ਦੀ ਸਮਰੱਥਾ ਵਾਲਾ ਵਿਸ਼ਾਲ ਪੰਡਾਲ ਅਤੇ 3544 ਸੰਗਤ ਦੇ ਠਹਿਰਨ ਲਈ ਆਧੁਨਿਕ ਤੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਬਣ ਕੇ ਤਿਆਰ ਹੈ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ 8 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦਾ ਆਗਾਜ਼ ਕਰਨਗੇ। ਇਹ ਜਾਣਕਾਰੀ ਸਰਕਾਰੀ ਬੁਲਾਰੇ ਵੱਲੋਂ ਅੱਜ ਇਥੇ ਦਿੱਤੀ ਗਈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ 8 ਅਕਤੂਬਰ ਨੂੰ ਸਵੇਰੇ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ 5 ਤੋਂ 7.30 ਵਜੇ ਤੱਕ ਆਸਾ ਦੀ ਵਾਰ, 7.30 ਤੋਂઠ8.15ઠਵਜੇ ਤੱਕ ਕਥਾ/ਗੁਰਮਤਿ ਵਿਚਾਰ,ઠ8.15ઠਤੋਂઠ9.15ઠਤੱਕ ਅਰਦਾਸ/ਹੁਕਮਨਾਮਾ ਅਤੇઠ9.15ઠਤੋਂ 10 ਵਜੇ ਤੱਕ ਕੀਰਤਨ ਦਰਬਾਰ ਸਜੇਗਾ। ਬਾਕੀ ਤਿੰਨੋ ਦਿਨ ਵੀ ਸਵੇਰੇ 5 ਤੋਂ 7.30 ਵਜੇ ਤੱਕ ਆਸਾ ਦੀ ਵਾਰ, 7.30 ਤੋਂઠ8.15ઠਵਜੇ ਤੱਕ ਕਥਾ/ਗੁਰਮਤਿ ਵਿਚਾਰ,ઠ8.15ઠਤੋਂઠ9.15ઠਤੱਕ ਅਰਦਾਸ/ਹੁਕਮਨਾਮਾ ਅਤੇઠ9.15ઠਤੋਂ 10 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਇਆ ਕਰੇਗਾ।
ਉਨ੍ਹਾਂ ਅੱਗੇ ਦੱਸਿਆ ਕਿ 9 ਨਵੰਬਰ ਨੂੰ ਇਤਿਹਾਸਕ ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਸ਼ਾਮਲ ਹੋ ਕੇ ਜਸ਼ਨਾਂ ਨੂੰ ਸਿਖਰ ਉਤੇ ਲਿਜਾਣਗੇ ਜਦੋਂ ਮੁੱਖ ਮੰਤਰੀ ਦੀ ਅਗਵਾਈ ਹੇਠ ਪਹਿਲਾ ਜੱਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸ਼ਾਮਲ ਹੋਣਗੇ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਚਾਰ ਦਿਨ ਚੱਲਣ ਵਾਲੇ ਡੇਰਾ ਬਾਬਾ ਉਤਸਵ ਦੌਰਾਨ ਕੁੱਲ 7 ਪੰਡਾਲ ਸਜਾਏ ਹਨ ਜਿੱਥੇ ਇਕ ਨੰਬਰ ਪੰਡਾਲ ਵਿੱਚ ਰੋਜ਼ਾਨਾ ਸਵੇਰੇ ਗੁਰਮਤਿ ਸਮਾਗਮ, 2 ਨੰਬਰ ਪੰਡਾਲ ਵਿੱਚ ਹਰ ਰੋਜ਼ ਰਾਤ ਨੂੰ 7.30 ਤੋਂ 8.30 ਤੱਕ ਥਿਏਟਰ ਫੈਸਟੀਵਲ, ਪੰਡਾਲ 3, 5, 6 ਤੇ 7 ਵਿੱਚ ਦੁਪਹਿਰ 2.30 ਤੋਂ ਸ਼ਾਮ 4 ਵਜੇ ਤੱਕ ਸੈਮੀਨਾਰ ਸੈਸ਼ਨ, ਪੰਡਾਲ 4 ਵਿੱਚ ਦੁਪਹਿਰ 2.30 ਤੋਂ ਸ਼ਾਮ 4 ਵਜੇ ਤੱਕ ਫਿਲਮ ਫੈਸਟੀਵਲ ਅਤੇ ਸ਼ਾਮ 4 ਤੋਂ 7 ਵਜੇ ਤੱਕ ਕਵੀ ਦਰਬਾਰ ਕਰਵਾਇਆ ਜਾਵੇਗਾ। ਕਵੀ ਦਰਬਾਰ ਵਿੱਚ ਪੰਜਾਬ ਦੇ ਚੋਟੀ ਦੇ ਕਵੀਆਂ ਸਣੇ ਦੇਸ਼ ਦੀਆਂ ਬਾਕੀ ਭਾਸ਼ਾਵਾਂ ਦੇ ਕਵੀਆਂ ਵੀ ਸ਼ਿਰਕਤ ਕਰਨਗੇ। ਡੇਰਾ ਬਾਬਾ ਨਾਨਕ ਉਤਸਵ ਲਈ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੰਗਤਾਂ ਦੇ ਠਹਿਰਾਅ ਦੇ ਬੰਦੋਬਸਤ 30 ਏਕੜ ਜਗ੍ਹਾ ਵਿੱਚ ਫੈਲੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਵਿੱਚ ਕੀਤੇ ਗਏ ਹਨ ਜਿੱਥੇ ਕੁੱਲ 3544 ਸ਼ਰਧਾਲੂ ਠਹਿਰਨ ਦਾ ਪ੍ਰਬੰਧ ਹੈ। ਇਹ ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ ਹੈ ਜਿੱਥੇ 544 ਟੈਂਟ ਯੂਰਪੀਅਨ ਸਟਾਈਲ, 100 ਸਵਿਸ ਕੌਟੇਜ ਅਤੇ 20 ਦਰਬਾਰ ਸਟਾਈਲ ਦੀਆਂ ਰਿਹਾਇਸ਼ਾਂ ਹਨ। ਟੈਂਟ ਸਿਟੀ ਦਾ ਪ੍ਰਾਜੈਕਟ 4.2 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਜਿਸ ਵਿੱਚ ਯੂਰਪੀਅਨ ਤਰੀਕੇ ਦੀ ਰਿਹਾਇਸ਼ ਵੀ ਬਣਾਈ ਗਈ ਹੈ ਜਿੱਥੇ 6-6 ਵਿਅਕਤੀ ਠਹਿਰ ਸਕਦੇ ਹਨ। ਇਸ ਤਰੀਕੇ ਦੀ ਰਿਹਾਇਸ਼ ਨਾਲ 140 ਵੱਖਰੇ ਬਾਥਰੂਮ ਅਤੇ 140 ਵਾਸ਼ਰੂਮ ਵੀ ਬਣਾਏ ਗਏ ਹਨ ਤਾਂ ਕਿ ਸ਼ਰਧਾਲੂਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਣ। ਹਰੇਕ ਸਵਿੱਸ ਕੌਟੇਜ ਵਿੱਚ ਦੋ ਵਿਅਕਤੀ ਠਹਿਰ ਸਕਦੇ ਹਨ ਜਿਸ ਨਾਲ ਬਾਥਰੂਮ ਵੀ ਅਟੈਚ ਹੋਵੇਗਾ। ਇਸੇ ਤਰ੍ਹਾਂ ਦਰਬਾਰ ਟੈਂਟ ਨਾਲ ਵੀ ਬਾਥਰੂਮ ਹੋਵੇਗਾ ਜਿੱਥੇ ਚਾਰ-ਚਾਰ ਵਿਅਕਤੀ ਠਹਿਰ ਸਕਣਗੇ।
ਇਸ ਟੈਂਟ ਸਿਟੀ ਵਿੱਚ ਕੁੱਲ 3544 ਵਿਅਕਤੀ ਠਹਿਰ ਸਕਦੇ ਹਨ ਜਿਨਾਂ ਵਿੱਚੋਂ 26 ਯੂਰਪੀਅਨ ਸਟਾਈਲ, 10 ਸਵਿੱਸ ਕੌਟੇਜ ਅਤੇ 2 ਦਰਬਾਰ ਟੈਂਟ ਸਿਵਲ ਅਫਸਰਾਂ ਤੇ ਕਰਮਚਾਰੀਆਂ ਲਈ ਹੋਣਗੇ ਅਤੇ ਯੂਰਪੀਅਨ ਤਰੀਕੇ ਵਾਲੀ ਟੈਂਟ ਸਿਟੀ ਵਿੱਚ ਹਰੇਕ ਲਈ ਪੱਛਮੀ ਪਖਾਨੇ/ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪੁਲੀਸ ਅਫਸਰਾਂ/ਮੁਲਾਜ਼ਮਾਂ ਲਈ ਹੋਰ 56 ਯੂਰਪੀਅਨ ਸਟਾਈਲ ਟੈਂਟ, 8 ਸਵਿਸ ਕੌਟੇਜ ਅਤੇ ਦੋ ਦਰਬਾਰ ਟੈਂਟ ਰੱਖੇ ਗਏ ਹਨ ਅਤੇ ਹਰੇਕ ਯੂਰਪੀਅਨ ਟੈਂਟ ਲਈ 17 ਪਖਾਨੇ /ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
1000 ਲੀਟਰ ਪ੍ਰਤੀ ਘੰਟੇ ਦੀ ਸਮਰੱਥਾ ਨਾਲ ਪਾਣੀ ਸੋਧਣ ਵਾਲਾ ਇਕ ਆਰ.ਓ. ਅਤੇ ਪਾਣੀ ਮੁਹੱਈਆ ਕਰਵਾਉਣ ਲਈ 5 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਇਸੇ ਤਰ੍ਹਾਂ ਬਿਜਲੀ ਦੀ ਨਿਰਵਿਘਨ ਸਪਲਾਈ ਲਈ 125 ਕਿਲੋਵਾਟ ਦੀ ਸਮਰੱਥਾ ਵਾਲੇ ਚਾਰ ਜਨਰੇਟਰ ਵੀ ਹੋਣਗੇ। ਇਸ ਟੈਂਟ ਸਿਟੀ ਵਿੱਚ ਰਜਿਸਟ੍ਰੇਸ਼ਨ ਰੂਮ, ਜੋੜਾ ਘਰ, ਗਠੜੀ ਘਰ, ਵੀ.ਆਈ.ਪੀ. ਲੌਂਜ ਅਤੇ ਫਾਇਰ ਸਟੇਸ਼ਨ ਸਮੇਤ ਹੋਰ ਵੀ ਸਹੂਲਤਾਂ ਉਪਲਬਧ ਹੋਣਗੀਆਂ। ਬੁਕਿੰਗ ਜਾਂ ਰਜਿਸ਼ਟ੍ਰੇਸਨ ਦੀ ਸਹੂਲਤ ਮੁਫਤ ਹੋਵੇਗੀ।
ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ : ਸੁਖਜਿੰਦਰ ਸਿੰਘ ਰੰਧਾਵਾ
ਡੇਰਾ ਬਾਬਾ ਨਾਨਕ ਉਤਸਵ ਲਈ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੰਗਤਾਂ ਦੇ ਠਹਿਰਾਅ ਦੇ ਬੰਦੋਬਸਤ 30 ਏਕੜ ਜਗ੍ਹਾ ਵਿੱਚ ਫੈਲੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਵਿੱਚ ਕੀਤੇ ਗਏ ਹਨ ਜਿੱਥੇ ਕੁੱਲ 3544 ਸ਼ਰਧਾਲੂ ਠਹਿਰਨ ਦਾ ਪ੍ਰਬੰਧ ਹੈ। ਇਹ ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ ਹੈ ਜਿੱਥੇ 544 ਟੈਂਟ ਯੂਰਪੀਅਨ ਸਟਾਈਲ, 100 ਸਵਿਸ ਕੌਟੇਜ ਅਤੇ 20 ਦਰਬਾਰ ਸਟਾਈਲ ਦੀਆਂ ਰਿਹਾਇਸ਼ਾਂ ਹਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …