Breaking News
Home / ਭਾਰਤ / ਕੁਤਬ ਮੀਨਾਰ ਪੂਜਾ ਕਰਨ ਦੀ ਥਾਂ ਨਹੀਂ : ਏਐੱਸਆਈ

ਕੁਤਬ ਮੀਨਾਰ ਪੂਜਾ ਕਰਨ ਦੀ ਥਾਂ ਨਹੀਂ : ਏਐੱਸਆਈ

ਪੁਰਾਤੱਤਵ ਸਰਵੇਖਣ ਵੱਲੋਂ ਕੰਪਲੈਕਸ ਅੰਦਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮੁੜ ਸਥਾਪਤ ਕਰਨ ਦਾ ਵਿਰੋਧ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਦਿੱਲੀ ਦੀ ਇੱਕ ਅਦਾਲਤ ‘ਚ ਕੁਤਬ ਮੀਨਾਰ ਕੰਪਲੈਕਸ ਅੰਦਰ ਹਿੰਦੂ ਤੇ ਜੈਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮੁੜ ਸਥਾਪਤ ਕਰਨ ਦੀ ਮੰਗ ਸਬੰਧੀ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕੋਈ ਪੂਜਾ ਵਾਲੀ ਥਾਂ ਨਹੀਂ ਹੈ ਅਤੇ ਸਮਾਰਕ ਦੀ ਮੌਜੂਦਾ ਸਥਿਤੀ ਬਦਲੀ ਨਹੀਂ ਜਾ ਸਕਦੀ। ਏਐੱਸਆਈ ਨੇ ਇਹ ਵੀ ਕਿਹਾ ਕਿ ਕੇਂਦਰ ਵੱਲੋਂ ਸੁਰੱਖਿਅਤ ਇਸ ਸਮਾਰਕ ‘ਚ ਪੂਜਾ ਦੇ ਮੌਲਿਕ ਅਧਿਕਾਰ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਦਲੀਲ ਨਾਲ ਸਹਿਮਤ ਹੋਣਾ ਕਾਨੂੰਨ ਦੇ ਉਲਟ ਹੋਵੇਗਾ।
ਏਐੱਸਆਈ ਨੇ ਹਾਲਾਂਕਿ ਇਹ ਕਿਹਾ ਕਿ ਕੁਤਬ ਕੰਪਲੈਕਸ ਦੀ ਉਸਾਰੀ ਦੌਰਾਨ ਹਿੰਦੂ ਤੇ ਜੈਨ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਤੇ ਹੋਰ ਸਮੱਗਰੀ ਦੀ ਮੁੜ ਵਰਤੋਂ ਕੀਤੀ ਗਈ ਸੀ। ਵਧੀਕ ਜ਼ਿਲ੍ਹਾ ਜੱਜ ਨਿਖਿਲ ਚੋਪੜਾ ਨੇ ਪਟੀਸ਼ਨ ‘ਤੇ ਫ਼ੈਸਲਾ 9 ਜੂਨ ਲਈ ਰਾਖਵਾਂ ਰੱਖ ਲਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਏਐੱਸਆਈ ਨੇ ਕਿਹਾ, ‘ਜ਼ਮੀਨ ਦੀ ਸਥਿਤੀ ਦਾ ਉਲੰਘਣ ਕਰਦਿਆਂ ਮੌਲਿਕ ਅਧਿਕਾਰ ਦਾ ਲਾਭ ਨਹੀਂ ਲਿਆ ਜਾ ਸਕਦਾ। ਸੰਭਾਲ ਦਾ ਮੂਲ ਸਿਧਾਂਤ ਉਸ ਸਮਾਰਕ ‘ਚ ਕੋਈ ਨਵੀਂ ਰਵਾਇਤ ਸ਼ੁਰੂ ਕਰਨ ਦੀ ਇਜਾਜ਼ਤ ਦੇਣਾ ਨਹੀਂ ਹੈ ਜਿਸ ਕਾਨੂੰਨ ਤਹਿਤ ਸਮਾਰਕ ਨੂੰ ਸੁਰੱਖਿਅਤ ਦੇ ਨੋਟੀਫਾਈ ਐਲਾਨਿਆ ਗਿਆ ਹੋਵੇ।’ ਏਐੱਸਆਈ ਨੇ ਕਿਹਾ ਕਿ ਅਜਿਹੀ ਕਿਸੇ ਵੀ ਥਾਂ ‘ਤੇ ਪੂਜਾ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿੱਥੇ ਸਮਾਰਕ ਨੂੰ ਆਪਣੀ ਸੰਭਾਲ ਹੇਠ ਲੈਣ ਦੌਰਾਨ ਇਹ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ, ‘ਕੁਤਬ ਮੀਨਾਰ ਪੂਜਾ ਕਰਨ ਵਾਲੀ ਥਾਂ ਨਹੀਂ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਦੀ ਸੰਭਾਲ ਕੀਤੇ ਜਾਣ ਦੇ ਸਮੇਂ ਤੋਂ ਕੁਤਬ ਮੀਨਾਰ ਜਾਂ ਕੁਤਬ ਮੀਨਾਰ ਦਾ ਕੋਈ ਵੀ ਹਿੱਸਾ ਕਿਸੇ ਭਾਈਚਾਰੇ ਵੱਲੋਂ ਪੂਜਾ ਅਧੀਨ ਨਹੀਂ ਸੀ।’

 

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …