16.4 C
Toronto
Saturday, June 27, 2026
spot_img
HomeਕੈਨੇਡਾFront24 ਘੰਟਿਆਂ ਵਿੱਚ ਦੂਜੀ ਵਾਰ ਅਪੀਲ, ਦੋ ਦਿਨਾਂ ਵਿੱਚ ਕਰੀਬ 2,500 ਅੰਕ...

24 ਘੰਟਿਆਂ ਵਿੱਚ ਦੂਜੀ ਵਾਰ ਅਪੀਲ, ਦੋ ਦਿਨਾਂ ਵਿੱਚ ਕਰੀਬ 2,500 ਅੰਕ ਲੁੜਕਿਆ ਸੈਂਸੈਕਸ, ਰੁਪਇਆ ਆਲ ਟਾਈਮ ਲੋਅ ’ਤੇ


ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਨੂੰ ਕੋਰੋਨਾ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕਰਾਰ ਦਿੰਦਿਆਂ ਲੋਕਾਂ ਨੂੰ ਤੇਲ ਅਤੇ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵਰਕ ਫਰੌਮ ਹੋਮ ਅਪਣਾਉਣ ਦੀ ਵੀ ਸਲਾਹ ਦਿੱਤੀ। ਇਸ ਬਿਆਨ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨਿਵੇਸ਼ਕਾਂ ਦੀ ਚਿੰਤਾ ਵਧ ਗਈ ਹੈ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ। ਬੀਐਸਈ ਸੈਂਸੈਕਸ ਕਾਰੋਬਾਰ ਦੌਰਾਨ 1,200 ਅੰਕ ਤੱਕ ਡਿੱਗ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਇੰਡੈਕਸ ਕਰੀਬ 350 ਅੰਕ ਫਿਸਲ ਗਿਆ। ਦੁਪਹਿਰ 2:30 ਵਜੇ ਸੈਂਸੈਕਸ 1196.40 ਅੰਕ ਜਾਂ 1.57 ਫੀਸਦੀ ਦੀ ਗਿਰਾਵਟ ਨਾਲ 74,818.88 ਅੰਕ ’ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵੀ 347.15 ਅੰਕ ਜਾਂ 1.46 ਫੀਸਦੀ ਡਿੱਗ ਕੇ 23,468.70 ਅੰਕ ’ਤੇ ਟਰੇਡ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵਾਲੇ ਕਾਰੋਬਾਰੀ ਸੈਸ਼ਨ ਵਿੱਚ ਵੀ ਸੈਂਸੈਕਸ 1312.91 ਅੰਕ ਡਿੱਗਿਆ ਸੀ, ਜਦਕਿ ਨਿਫਟੀ ਵਿੱਚ 360.30 ਅੰਕ ਦੀ ਗਿਰਾਵਟ ਆਈ ਸੀ। ਇਸ ਤਰ੍ਹਾਂ ਸਿਰਫ਼ ਦੋ ਦਿਨਾਂ ਵਿੱਚ ਹੀ ਸੈਂਸੈਕਸ 2,500 ਅੰਕ ਤੋਂ ਵੱਧ ਲੁੜਕ ਚੁੱਕਾ ਹੈ।

RELATED ARTICLES
POPULAR POSTS