Breaking News
Home / ਭਾਰਤ / ਲਵਲੀਨਾ ਨੇ ਜਿੱਤਿਆ ਕਾਂਸੇ ਦਾ ਮੈਡਲ

ਲਵਲੀਨਾ ਨੇ ਜਿੱਤਿਆ ਕਾਂਸੇ ਦਾ ਮੈਡਲ

ਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ’ਚ
ਮਹਿਲਾ ਹਾਕੀ ਨੂੰ ਕਾਂਸੇ ਦੇ ਮੈਡਲ ਦੀ ਆਸ
ਨਵੀਂ ਦਿੱਲੀ/ਬਿਊਰੋ ਨਿਊਜ਼
ਪਹਿਲੀ ਵਾਰ ਉਲੰਪਿਕ ਖੇਡ ਰਹੀ 23 ਸਾਲਾ ਭਾਰਤੀ ਮੁੱਕੇਬਾਜ਼ ਲਵਲੀਨਾ ਬੇਸ਼ੱਕ ਆਪਣਾ ਸੈਮੀਫਾਈਨਲ ਮੁਕਾਬਲਾ ਹਾਰ ਗਈ ਹੈ ਪ੍ਰ੍ਰੰਤੂ ਫਿਰ ਉਸ ਨੇ ਕਾਂਸੀ ਦਾ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਜਿਹਾ ਕਰਨ ਵਾਲੀ ਉਹ ਭਾਰਤ ਦੀ ਦੂਜੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਇਸ ਤੋਂ ਪਹਿਲਾਂ 2012 ’ਚ ਮੈਰੀਕਾਮ ਨੇ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸੇ ਦੌਰਾਨ ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਵੀ ਫਾਈਨਲ ਵਿਚ ਪਹੁੰਚ ਗਿਆ ਅਤੇ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ ਹਾਰ ਗਈ ਹੈ ਅਤੇ ਹੁਣ ਉਹ ਕਾਂਸੇ ਦੇ ਮੈਡਲ ਲਈ ਖੇਡੇਗੀ। ਜ਼ਿਕਰਯੋਗ ਹੈ ਕਿ 69 ਕਿਲੋ ਭਾਰ ਵਰਗ ਮੁਕਾਬਲੇ ’ਚ ਲਵਲੀਨਾ ਨੇ ਸੈਮੀਫਾਈਨਲ ਮੁਕਾਬਲਾ ਵਿਸ਼ਵ ਦੀ ਨੰਬਰ ਵੰਨ ਖਿਡਾਰਨ ਤੁਰਕੀ ਦੀ ਬੁਸੇਨਾਜ ਨਾਲ ਲੜਿਆ। ਇਸ ਮੁਕਾਬਲੇ ਦੌਰਾਨ ਤਜ਼ਰਬੇ ਅਤੇ ਉਮਰ ਦਾ ਅੰਤਰ ਸਾਫ਼ ਦੇਖਿਆ ਗਿਆ। ਬੁਸੇਨਾਜ ਨੂੰ ਭਾਰਤੀ ਮੁੱਕੇਬਾਜ ਲਵਲੀਨਾ ਨੇ ਤਕੜੀ ਚੁਣੌਤੀ ਦਿੱਤੀ। ਲਵਲੀਨਾ ਅਤੇ ਬੁਸੇਨਾਜ ਦਰਮਿਆਨ ਖੇਡਿਆ ਇਹ ਪਹਿਲਾ ਮੁਕਾਬਲਾ ਸੀ।:ਲਵਲੀਨਾ ਦੇ ਕਾਂਸੇ ਮੈਡਲ ਜਿੱਤਦਿਆਂ ਹੀ ਭਾਰਤੀ ਖਿਡਾਰੀਆਂ ਵੱਲੋਂ ਜਿੱਤੇ ਗਏ ਮੈਡਲਾਂ ਦੀ ਗਿਣਤੀ ਤਿੰਨ ਹੋ ਗਈ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਤਿੰਨੋਂ ਮੈਡਲ ਭਾਰਤ ਦੀਆਂ ਬੇਟੀਆਂ ਵੱਲੋਂ ਜਿੱਤੇ ਗਏ ਨੇ। ਜਿਨ੍ਹਾਂ ’ਚ ਸਭ ਤੋਂ ਪਹਿਲਾਂ ਵੇਟਲਿਫਟਿੰਗ ’ਚ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਅਤੇ ਬੈਡਮਿੰਟਨ ’ਚ ਪੀਵੀ ਸਿੰਧੂ ਨੇ ਕਾਂਸੇ ਦਾ ਮੈਡਲ ਜਿੱਤਿਆ ਸੀ।

 

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …