Breaking News
Home / ਭਾਰਤ / ਫਰਜ਼ੀ ਪਾਸਪੋਰਟ ਮਾਮਲੇ ‘ਚ ਛੋਟਾ ਰਾਜਨ ਨੂੰ 7 ਸਾਲ ਦੀ ਕੈਦ

ਫਰਜ਼ੀ ਪਾਸਪੋਰਟ ਮਾਮਲੇ ‘ਚ ਛੋਟਾ ਰਾਜਨ ਨੂੰ 7 ਸਾਲ ਦੀ ਕੈਦ

15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਫ਼ਰਜ਼ੀ ਪਾਸਪੋਰਟ ਮਾਮਲੇ ਵਿਚ ਸਪੈਸ਼ਲ ਕੋਰਟ ਨੇ ਛੋਟਾ ਰਾਜਨ ਨੂੰ ਸੱਤ ਸਾਲ ਦੀ ਸਜ਼ਾ ਅਤੇ 15,000 ਰੁਪਏ ਜ਼ੁਰਮਾਨਾ ਲਗਾਇਆ ਹੈ। ਅਦਾਲਤ ਨੇ ਬੈਂਗਲੁਰੂ ਪਾਸਪੋਰਟ ਦਫਤਰ ਦੇ 3 ਅਧਿਕਾਰੀਆਂ ਨੂੰ ਵੀ 7 ਸਾਲ ਦੀ ਸਜ਼ਾ ਸੁਣਾਈ ਹੈ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਫ਼ਰਜ਼ੀ ਪਾਸਪੋਰਟ ਮਾਮਲੇ ਵਿਚ ਛੋਟਾ ਰਾਜਨ ਸਮੇਤ ਪਾਸਪੋਰਟ ਦਫਤਰ ਦੇ ਤਿੰਨ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀ.ਬੀ.ਆਈ. ਨੇ ਆਪਣੀ ਚਾਰਜਸ਼ੀਟ ਫਰਵਰੀ 2016 ਵਿਚ ਅਦਾਲਤ ‘ਚ ਦਾਖਲ ਕੀਤੀ ਸੀ। ਇਸ ਵਿਚ ਛੋਟਾ ਰਾਜਨ ਦੇ ਨਾਲ ਬੈਂਗਲੁਰੂ ਦੇ ਤਿੰਨ ਰਿਟਾਇਰਡ ਅਫਸਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …