2.8 C
Toronto
Thursday, January 8, 2026
spot_img
Homeਪੰਜਾਬਸੁਖਬੀਰ ਬਾਦਲ ਦਾ ਕੇਜਰੀਵਾਲ ’ਤੇ ਤਨਜ਼

ਸੁਖਬੀਰ ਬਾਦਲ ਦਾ ਕੇਜਰੀਵਾਲ ’ਤੇ ਤਨਜ਼

ਕਿਹਾ : ਜੋ ਗਰੰਟੀਆਂ ਕੇਜਰੀਵਾਲ ਪੰਜਾਬੀਆਂ ਨੂੰ ਦੇ ਰਿਹਾ, ਕੀ ਉਹ ਦਿੱਲੀ ’ਚ ਲਾਗੂ ਹਨ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਜ਼ਿਲ੍ਹੇ ’ਚ ਪੈਂਦੇ ਤਪਾ ਮੰਡੀ ਵਿਖੇ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਇਕ ਚੋਣ ਰੈਲੀ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਪੰਜਾਬੀਆਂ ਨੂੰ ਗਰੰਟੀਆਂ ਦੇ ਰਹੇ ਹਨ ਕੀ ਉਹ ਸਾਰੀਆਂ ਸਹੂਲਤਾਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕੇਜਰੀਵਾਲ ’ਤੇ ਆਰੋਪ ਲਗਾਇਆ ਕਿ ਉਹ ਪੰਜਾਬੀਆਂ ਨੂੰ ਸਿਰਫ਼ ਝੂਠੀਆਂ ਤਸੱਲੀਆਂ ਦੇ ਰਹੇ ਹਨ ਜਦਕਿ ਦਿੱਲੀ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਉਨ੍ਹਾਂ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ’ਤੇ ਵੀ ਖੂਬ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਿਰਫ਼ ਫੋਕੇ ਬਿਆਨ ਦਾਗਣ ਵਿਚ ਲੱਗੇ ਹੋਏ ਹਨ ਜਦਕਿ ਹਕੀਕਤ ਵਿਚ ਕੁੱਝ ਨਹੀਂ ਹੋ ਰਿਹਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਪਹਿਲੇ ਨੰਬਰ ’ਤੇ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੇ ਕਾਰਡ ਦੀ ਦੁਬਾਰਾ ਬਣਾਏ ਜਾਣਗੇ। ਨੀਲੇ ਕਾਰਡ ਧਾਰਕ ਪਰਿਵਾਰਾਂ ਦੀਆਂ ਬੀਬੀਆਂ ਦੇ ਖਾਤਿਆਂ ’ਚ ਹਰ ਮਹੀਨੇ 2000 ਰੁਪਏ ਵੀ ਪਾਇਆ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਆਪਣੀ ਸਰਕਾਰ ਸਮੇਂ ਪੰਜਾਬ ਵਿਚ ਬਿਜਲੀ ਸਰਪਲੱਸ ਕੀਤੀ ਸੀ, ਇਸ ਵਾਰ ਪੰਜਾਬੀਆਂ ਨੂੰ ਸਸਤੀ ਬਿਜਲੀ ਵੀ ਦੇਵਾਂਗੇ ਅਤੇ 400 ਯੂਨਿਟ ਮੁਫ਼ਤ ਵੀ ਦਿੱਤੇ ਜਾਣਗੇ।

 

RELATED ARTICLES
POPULAR POSTS