5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਵਰਲਡ ਕ੍ਰਿਕਟ ਕੱਪ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਨ ਡੇਅ ਕ੍ਰਿਕਟ ਵਰਲਡ ਕੱਪ ਵਿਚ ਪਾਕਿਸਤਾਨ ਦੇ ਭਾਗ ਲੈਣ ਸਬੰਧੀ ਸ਼ੰਕਾ ਬਰਕਰਾਰ ਹੈ। ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜਾਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਵੀ ਏਸ਼ੀਆ ਕੱਪ ਦੇ ਮੈਚ ਨਿਊਟਰਲ ਵੈਨਯੂ ’ਤੇ ਖੇਡਣ ਦੀ ਮੰਗ ਨੂੰ ਛੱਡੇ, ਨਹੀਂ ਤਾਂ ਅਸੀਂ ਵੀ ਵਰਲਡ ਕੱਪ ਵਿਚ ਖੇਡਣ ਲਈ ਭਾਰਤ ਨਹੀਂ ਜਾਵਾਂਗੇ। ਦੱਸਣਯੋਗ ਹੈ ਕਿ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ 27 ਜੂਨ ਨੂੰ ਵਰਲਡ ਕੱਪ ਦੇ ਲਈ ਸ਼ਡਿਊਲ ਜਾਰੀ ਕਰ ਚੁੱਕਾ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅਹਿਮ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਨੇ ਆਪਣੇ ਲੀਗ ਦੇ 8 ਮੈਚ ਚਾਰ ਸ਼ਹਿਰਾਂ ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ਵਿਚ ਖੇਡਣੇ ਹਨ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …