ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ ’ਤੇ ਜਹਾਜ਼ਾਂ ਨਾਲ ਪੰਛੀ ਟਕਰਾਉਣ ਦੀਆਂ ਘਟਨਾਵਾਂ ’ਚ ਹੋਇਆ ਵਾਧਾ
ਰਾਜਸਭਾ ’ਚ ਹਵਾਬਾਜ਼ੀ ਮੰਤਰੀ ਵੀ ਕੇ ਸਿੰਘ ਨੇ ਕੀਤਾ ਖੁਲਾਸਾ
ਚੰਡੀਗੜ੍ਹ/ਬਿਊਰੋ ਨਿਊਜ਼ :
ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ’ਤੇ ਜਹਾਜ਼ਾਂ ਨਾਲ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਖੁਲਾਸਾ ਰਾਜਸਭਾ ’ਚ ਮੰਤਰੀ ਜਨਰਲ ਵਿਜੇ ਕੁਮਾਰ ਸਿੰਘ ਵੱਲੋਂ ਕੀਤੇ ਇਕ ਸਵਾਲ ਦੇ ਜਵਾਬ ’ਚ ਦਿੱਤੇ ਗਏ ਅੰਕੜਿਆਂ ਤੋ ਹੋਇਆ ਹੈ। ਚੰਡੀਗੜ੍ਹ ਏਅਰਪੋਰਟ ’ਤੇ ਸਾਲ 2018 ’ਚ ਇਸ ਤਰ੍ਹਾਂ ਦੀਆਂ 2 ਘਟਨਾਵਾਂ ਵਾਪਰੀਆਂ ਸਨ ਜਦਕਿ ਅਕਤੂਬਰ 2023 ਤੱਕ ਇਨ੍ਹਾਂ ਘਟਨਾਵਾਂ ਗਿਣਤੀ ਵਧ ਕੇ 25 ਹੋ ਗਈ ਹੈ। ਰਾਜਸਭਾ ’ਚ ਦਿੱਤੇ ਗਏ ਅੰਕੜਿਆਂ ਅਨੁਸਾਰ ਸਾਲ 2019 ’ਚ ਜਹਾਜ਼ਾਂ ਨਾਲ ਪੰਛੀ ਟਕਰਾਉਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਸਨ। ਸਾਲ 2020 ’ਚ 2, ਸਾਲ 2021 ’ਚ 16 ਅਤੇ ਸਾਲ 2022 ਦੌਰਾਨ ਜਹਾਜ਼ਾਂ ਨਾਲ ਪੰਛੀ ਟਕਰਾਉਣ ਦੀਆਂ 15 ਘਟਨਾਵਾਂ ਵਾਪਰੀਆਂ ਸਨ। ਰਾਜਸਭਾ ’ਚ ਸਵਾਲ ਦਾ ਜਵਾਬ ਦਿੰਦੇ ਹੋਏ ਹਵਾਬਾਜ਼ੀ ਮੰਤਰੀ ਵੀ ਕੇ ਸਿੰਘ ਨੇ ਦੱਸਿਆ ਕਿ 2023 ’ਚ ਦਿੱਲੀ ਏਅਰਪੋਰਟ ’ਤੇ 169 ਪੰਛੀ ਜਹਾਜ਼ਾਂ ਨਾਲ ਟਕਰਾਏ ਸਨ ਜਦਕਿ ਅਹਿਮਦਾਬਾਦ ਏਅਰਪੋਰਟ ’ਤੇ 81, ਬੇਂਗਲੁਰੂ ਏਅਰਪੋਰਟ ’ਤੇ 76 ਅਤੇ ਮੰੁਬਈ ’ਚ 67 ਘਟਨਾਵਾਂ ਵਾਪਰੀਆਂ ਸਨ। ਜਹਾਜ਼ਾਂ ਨਾਲ ਪੰਛੀ ਟਕਰਾਉਣਾ ਕਾਫ਼ੀ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਹ ਯਾਤਰੀਆਂ ਦੀ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ।