Breaking News
Home / ਪੰਜਾਬ / ਸੰਨੀ ਦਿਓਲ ਭਾਜਪਾ ਲਈ ਬਣੇ ਮੁਸੀਬਤ

ਸੰਨੀ ਦਿਓਲ ਭਾਜਪਾ ਲਈ ਬਣੇ ਮੁਸੀਬਤ

ਗੁਰਦਾਸਪੁਰ ਪਹੁੰਚ ਕੇ ਕੇਂਦਰੀ ਮੰਤਰੀ ਲੇਖੀ ਗਿਣਾ ਰਹੀ ਹੈ ਉਪਲਬਧੀਆਂ
ਗੁਰਦਾਸਪੁਰ : ਗੁਰਦਾਸਪੁਰ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਸੰਨੀ ਦਿਓਲ ਭਾਜਪਾ ਲਈ ਮੁਸ਼ਕਲ ਬਣ ਗਏ ਹਨ। ਸੰਨੀ ਦਿਓਲ ਲਗਾਤਾਰ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਗਾਇਬ ਹਨ। ਇਸਦੇ ਚੱਲਦਿਆਂ ਹੁਣ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੂੰ ਸੰਨੀ ਦੇ ਸਿਆਸੀ ਬਚਾਅ ਲਈ ਅੱਗੇ ਆਉਣਾ ਪਿਆ। ਇਸੇ ਦੌਰਾਨ ਗੁਰਦਾਸਪੁਰ ਪਹੁੰਚੀ ਮੀਨਾਕਸ਼ੀ ਲੇਖੀ ਨੇ ਸੰਨੀ ਦਿਓਲ ਦੇ ਕੰਮ ਗਿਣਾਏ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਡੁੱਬਦਾ ਹੋਇਆ ਜਹਾਜ਼ ਦੱਸਿਆ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਇਸ ਤੋਂ ਪਹਿਲਾਂ ਵੀ ਚਰਚਾ ਵਿਚ ਰਹੇ ਹਨ, ਜਦ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਵੋਟ ਨਹੀਂ ਪਾਈ ਸੀ। ਹਾਲਾਂਕਿ ਬਾਅਦ ਵਿਚ ਸੰਨੀ ਦਿਓਲ ਦੀ ਸਫਾਈ ਵੀ ਆ ਗਈ ਸੀ ਕਿ ਫਿਲਮ ਦੀ ਸ਼ੂਟਿੰਗ ਸਮੇਂ ਉਨ੍ਹਾਂ ਦੇ ਸੱਟ ਲੱਗ ਗਈ ਸੀ ਅਤੇ ਇਸਦੇ ਇਲਾਜ ਲਈ ਉਹ ਅਮਰੀਕਾ ਵਿਚ ਸਨ। ਇਸ ਕਰਕੇ ਆਪਣੇ ਵੋਟ ਦੀ ਵਰਤੋਂ ਨਹੀਂ ਕਰ ਸਕੇ। ਇਸੇ ਦੌਰਾਨ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਜਦ ਕੋਵਿਡ ਮਹਾਮਾਰੀ ਆਈ ਤਾਂ ਹਸਪਤਾਲ ਵਿਚ ਪੀਐਮ ਕੇਅਰ ਫੰਡ ਵਿਚੋਂ ਆਕਸੀਜਨ ਪਲਾਂਟ ਲੱਗਾ। ਇਹ ਸੰਨੀ ਦਿਓਲ ਦੇ ਕਹਿਣ ‘ਤੇ ਹੀ ਲੱਗਾ ਸੀ। ਕੋਵਿਡ ਵਿਚ ਜਿੰਨੇ ਵੀ ਆਕਸੀਜਨ ਕੰਸਟ੍ਰੇਟਰ ਦੀ ਜ਼ਰੂਰਤ ਸੀ, ਉਹ ਸੰਨੀ ਦਿਓਲ ਨੇ ਦਿੱਤੇ ਅਤੇ ਬ੍ਰਿਜ ਸਣੇ ਹੋਰ ਮੰਗਾਂ ਵੀ ਪੂਰੀਆਂ ਕਰਵਾਈਆਂ।

 

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …