3.4 C
Toronto
Wednesday, December 17, 2025
spot_img
HomeਕੈਨੇਡਾFront‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਲੀਡਰਸ਼ਿਪ ’ਤੇ ਚੁੱਕੇ...

‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਲੀਡਰਸ਼ਿਪ ’ਤੇ ਚੁੱਕੇ ਸਵਾਲ

ਕਿਹਾ : ਰਾਘਵ ਚੱਢਾ ਦੇ ਖਾਸਮਖਾਸ ਐਸਪੀ ਅਤੇ ਡੀਐਸਪੀ ਵਿਕਵਾਉਂਦੇ ਹਨ ਨਸ਼ਾ


ਅੰਮਿ੍ਰਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਅੰਮਿ੍ਰਤਸਰ ਉਤਰੀ ਤੋਂ ਵਿਧਾਇਕ ਕੰੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਇਕ ਵੀਡੀਓ ਨੇ ਸਿਆਸੀ ਹਲਕਿਆ ਵਿਚ ਤਹਿਲਕਲਾ ਮਚਾ ਦਿੱਤਾ ਹੈ। ਇਹ ਵੀਡੀਓ ਅੰਮਿ੍ਰਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿਚ ਰੱਖੇ ਗਏ ਇਕ ਪ੍ਰੋਗਰਾਮ ਦਾ ਹੈ। ਇਸ ਵੀਡੀਓ ’ਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਸ਼ਹਿਰ ’ਚ ਨਸ਼ਾ ਪੁਲਿਸ ਦੀ ਸ਼ਹਿ ’ਤੇ ਵਿਕਦਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਤੇ ਕੰੁਵਰ ਵਿਜੇ ਪ੍ਰਤਾਪ ਵੱਲੋਂ ਫੇਸਬੁੱਕ ਅਕਾਊਂਟ ’ਤੇ ਪਾਈ ਇਸ ਵੀਡੀਓ ਵਿਚ ਉਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ’ਤੇ ਨਸ਼ਾ ਵਿਕਵਾਉਣ ਦਾ ਆਰੋਪ ਲਗਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਖਾਸਮਖਾਸ ਹਨ। ਉਧਰ ਅੰਮਿ੍ਰਤਸਰ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਫੇਸਬੁੱਕ ’ਤੇ ਪਾਈ ਵੀਡੀਓ ਨੂੰ ਸਹੀ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਗੁਰੂ ਨਗਰੀ ਵਿਚੋਂ ਹੀ ਨਸ਼ਾ ਖਤਮ ਨਹੀਂ ਹੋ ਰਿਹਾ ਤਾਂ ਬਾਕੀ ਪੰਜਾਬ ਵਿਚੋਂ ਨਸ਼ਾ ਕਿਵੇਂ ਖਤਮ ਹੋ ਸਕਦਾ ਹੈ।

RELATED ARTICLES
POPULAR POSTS