6.4 C
Toronto
Saturday, November 8, 2025
spot_img
Homeਪੰਜਾਬਪ੍ਰੋ. ਜੋਸ਼ੀ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਅਹੁਦਾ ਸੰਭਾਲਿਆ

ਪ੍ਰੋ. ਜੋਸ਼ੀ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਅਹੁਦਾ ਸੰਭਾਲਿਆ

ਮੰਡੀ ਗੋਬਿੰਦਗੜ੍ਹ/ਬਿਊਰੋ ਨਿਊਜ਼ : ਪ੍ਰੋ. (ਡਾ.) ਅਭਿਜੀਤ ਐਚ.ਜੋਸ਼ੀ ਨੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਚ ਉਪ ਕੁਲਪਤੀ ਵਜੋਂ ਅਹੁਦਾ ਸੰਭਾਲ ਲਿਆ ਜਿਸ ਦਾ ਯੂਨੀਵਰਸਿਟੀ ਦੇ ਕੁਲਪਤੀ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਕੁਲਪਤੀ ਡਾ. ਜੋਰਾ ਸਿੰਘ, ਪ੍ਰੋ. ਕੁਲਪਤੀ ਡਾ. ਤਜਿੰਦਰ ਕੌਰ, ਪ੍ਰਧਾਨ ਡਾ. ਸੰਦੀਪ ਸਿੰਘ ਅਤੇ ਉਪ ਪ੍ਰਧਾਨ ਡਾ. ਹਰਸ ਸਦਾਵਰਤੀ ਨੇ ਕਿਹਾ ਕਿ ਪ੍ਰੋ. ਅਭਿਜੀਤ ਇਕ ਵਿਲੱਖਣ ਸ਼ਖਸ਼ੀਅਤ ਦੇ ਮਾਲਕ ਹਨ ਜੋ ਯੂਨੀਵਰਸਿਟੀ ਦੇ ਵਕਾਰ ਅਤੇ ਤਰੱਕੀ ਨੂੰ ਹੋਰ ਉਚਾ ਚੁੱਕਣ ਲਈ ਸਹਾਈ ਹੋਣਗੇ। ਪ੍ਰੋ. ਜੋਸ਼ੀ ਨੇ ਕਿਹਾ ਕਿ ਉਹ ਦੇਸ਼ ਭਗਤ ਯੂਨੀਵਰਸਿਟੀ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਮਿਆਰੀ ਸਿਖਿਆ ਅਤੇ ਉਦਯੋਗਮੁਖੀ ਸਿਖਲਾਈ ਪ੍ਰਤੀ ਆਪਣੀ ਵਚਨਬੱਧਤਾ ਕਾਰਨ ਦੇਸ਼ ਵਿਦੇਸ਼ ਵਿਚ ਮਾਨਤਾ ਪ੍ਰਾਪਤ ਕੀਤੀ ਹੈ। ਕੰਟਰੋਲਰ ਪ੍ਰੀਖਿਆਵਾਂ ਡਾ. ਪਰਮੋਦ ਮੰਡਲ ਨੇ ਦਸਿਆ ਕਿ ਡਾ. ਜੋਸ਼ੀ ਨੂੰ ਅਧਿਆਪਨ, ਖੋਜ, ਪ੍ਰਸਾਸ਼ਨ ਅਤੇ ਸੰਸਥਾਨ ਨਿਰਮਾਣ ‘ਚ ਕਰੀਬ 23 ਸਾਲਾਂ ਦਾ ਲੰਬਾ ਤਜਰਬਾ ਹੈ। ਇਸ ਮੌਕੇ ਡੀਨ ਰਿਸਰਚ ਡਾ. ਆਈ.ਐਸ.ਸੇਠੀ, ਡਾ. ਐਲ.ਐਸ.ਬੇਦੀ, ਕਰਨਲ ਪਰਦੀਪ ਕੁਮਾਰ, ਸੁਰਜੀਤ ਪਥੀਜਾ ਅਤੇ ਡਾ. ਕੁਲਭੂਸ਼ਨ ਅਤੇ ਹੋਰ ਸਟਾਫ਼ ਸਾਮਲ ਸੀ।

RELATED ARTICLES
POPULAR POSTS