17.6 C
Toronto
Sunday, August 9, 2026
spot_img
HomeਕੈਨੇਡਾFrontਕ੍ਰਿਪਟੋ ਦੀ ਦੁਨੀਆ ਵਿੱਚ ਵੱਡਾ ਸਾਈਬਰ ਹਮਲਾ, 86 ਮਿਲੀਅਨ ਡਾਲਰ ਦੇ ਬਿਟਕੋਇਨ ਚੋਰੀ

ਕ੍ਰਿਪਟੋ ਦੀ ਦੁਨੀਆ ਵਿੱਚ ਵੱਡਾ ਸਾਈਬਰ ਹਮਲਾ, 86 ਮਿਲੀਅਨ ਡਾਲਰ ਦੇ ਬਿਟਕੋਇਨ ਚੋਰੀ

ਕ੍ਰਿਪਟੋ ਦੀ ਦੁਨੀਆ ਵਿੱਚ ਵੱਡਾ ਸਾਈਬਰ ਹਮਲਾ, 86 ਮਿਲੀਅਨ ਡਾਲਰ ਦੇ ਬਿਟਕੋਇਨ ਚੋਰੀ
New Delhi : ਕ੍ਰਿਪਟੋਕਰੰਸੀ ਦੀ ਦੁਨੀਆ ਵਿੱਚ ਇੱਕ ਵੱਡੇ ਸਾਈਬਰ ਹਮਲੇ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹੈਕਰਾਂ ਨੇ ਕੋਲਡਕਾਰਡ ਬਿਟਕੋਇਨ ਵਾਲਿਟ (Coldcard Bitcoin  Wallet) ਵਿੱਚ ਮੌਜੂਦ ਇੱਕ ਸਾਫਟਵੇਅਰ ਖਾਮੀ ਦਾ ਫਾਇਦਾ ਚੁੱਕਦੇ ਹੋਏ ਹਜ਼ਾਰਾਂ ਵਾਲਿਟਾਂ ਵਿੱਚੋਂ ਕਰੋੜਾਂ ਡਾਲਰ ਮੁੱਲ ਦੇ ਬਿਟਕੋਇਨ ਚੋਰੀ ਕਰ ਲਏ।
ਹੁਣ ਤੱਕ ਕੋਲਡ ਵਾਲਿਟ ਨੂੰ ਕ੍ਰਿਪਟੋਕਰੰਸੀ ਸੰਭਾਲਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਸੀ, ਕਿਉਂਕਿ ਇਹ ਇੰਟਰਨੈੱਟ ਨਾਲ ਸਿੱਧੇ ਤੌਰ ‘ਤੇ ਨਹੀਂ ਜੁੜੇ ਹੁੰਦੇ। ਇਸ ਕਾਰਨ ਇਨ੍ਹਾਂ ਨੂੰ ਆਨਲਾਈਨ ਵਾਲਿਟਾਂ ਨਾਲੋਂ ਵੱਧ ਸੁਰੱਖਿਅਤ ਸਮਝਿਆ ਜਾਂਦਾ ਹੈ।
ਕੋਲਡਕਾਰਡ ਡਿਵਾਈਸ ਬਣਾਉਣ ਵਾਲੀ ਕੈਨੇਡਾ ਦੀ ਕੰਪਨੀ Coinkite Inc. ਨੇ ਪਿਛਲੇ ਹਫ਼ਤੇ ਆਪਣੇ ਉਪਭੋਗਤਾਵਾਂ ਨੂੰ ਇੱਕ ਸੁਰੱਖਿਆ ਖਾਮੀ ਬਾਰੇ ਚੇਤਾਵਨੀ ਜਾਰੀ ਕੀਤੀ ਸੀ। ਕੰਪਨੀ ਮੁਤਾਬਕ, ਇਸ ਖਾਮੀ ਕਾਰਨ ਕੁਝ ਵਾਲਿਟਾਂ ਦੀ ਸੁਰੱਖਿਆ ਪ੍ਰਭਾਵਿਤ ਹੋਈ, ਜਿਸ ਦਾ ਫਾਇਦਾ ਚੁੱਕ ਕੇ ਹੈਕਰ ਉਨ੍ਹਾਂ ਤੱਕ ਪਹੁੰਚ ਬਣਾਉਣ ਵਿੱਚ ਕਾਮਯਾਬ ਹੋ ਗਏ।
Galaxy Research ਦੀ ਰਿਪੋਰਟ ਅਨੁਸਾਰ, ਇਸ ਸਾਈਬਰ ਹਮਲੇ ਵਿੱਚ ਹੁਣ ਤੱਕ ਲਗਭਗ 1,367 ਬਿਟਕੋਇਨ ਚੋਰੀ ਹੋ ਚੁੱਕੇ ਹਨ, ਜਿਨ੍ਹਾਂ ਦੀ ਮੌਜੂਦਾ ਕੀਮਤ ਕਰੀਬ 86 ਮਿਲੀਅਨ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਹ ਚੋਰੀ 4,500 ਤੋਂ ਵੱਧ ਵਾਲਿਟਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ। ਕੋਲਡਕਾਰਡ ਇੱਕ ਹਾਰਡਵੇਅਰ ਡਿਵਾਈਸ ਹੈ, ਜਿਸਦੀ ਵਰਤੋਂ ਉਪਭੋਗਤਾ ਆਪਣੇ ਬਿਟਕੋਇਨ ਅਤੇ ਹੋਰ ਡਿਜ਼ੀਟਲ ਸੰਪਤੀਆਂ ਨੂੰ ਸੁਰੱਖਿਅਤ ਰੱਖਣ ਲਈ ਕਰਦੇ ਹਨ। ਕਿਉਂਕਿ ਇਹ ਡਿਵਾਈਸ ਇੰਟਰਨੈੱਟ ਨਾਲ ਨਹੀਂ ਜੁੜਦੇ, ਇਸ ਲਈ ਇਨ੍ਹਾਂ ਨੂੰ ਆਮ ਤੌਰ ‘ਤੇ ਆਨਲਾਈਨ ਵਾਲਿਟਾਂ ਨਾਲੋਂ ਕਾਫ਼ੀ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੁਰੱਖਿਅਤ ਮੰਨੇ ਜਾਣ ਵਾਲੇ ਸਿਸਟਮ ਵੀ ਸਾਫਟਵੇਅਰ ਦੀਆਂ ਖਾਮੀਆਂ ਕਾਰਨ ਖਤਰੇ ਵਿੱਚ ਆ ਸਕਦੇ ਹਨ।

RELATED ARTICLES
POPULAR POSTS