ਰਿਕਾਰਡ ਕੀਤਾ ਗਿਆ ਚੈਕ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ‘ਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ। ਆਮਦਨ ਕਰ ਵਿਭਾਗ ਦੀ ਟੀਮ ਚੰਡੀਗੜ੍ਹ ਦੇ ਸੈਕਟਰ ਅੱਠ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਪਹੁੰਚੀ ਤੇ ਰਿਕਾਰਡ ਚੈੱਕ ਕੀਤਾ।
ਚੰਡੀਗੜ੍ਹ ਦੇ ਸੈਕਟਰ ਅੱਠ ਵਿੱਚ ਰਾਣਾ ਗਰੁੱਪ ਆਫ ਕੰਪਨੀ ਦੇ ਰਾਣਾ ਸ਼ੂਗਰ ਲਿਮਟਿਡ, ਰਾਣਾ ਪੋਲੀਪੈਕ ਲਿਮਟਿਡ ਤੇ ਰਾਣਾ ਇਨਫਰਾਮੈਟਿਕਸ ਲਿਮਟਿਡ ਦੇ ਦਫਤਰ ਹਨ। ਆਮਦਨ ਕਰ ਵਿਭਾਗ ਦੇ ਪੰਜ ਅਫਸਰਾਂ ਦੀ ਟੀਮ ਨੇ ਦਫਤਰ ਦੇ ਮੁਲਾਜ਼ਮਾਂ ਨੂੰ ਗੇਟ ‘ਤੇ ਹੀ ਰੋਕ ਦਿੱਤਾ। ਚੇਤੇ ਰਹੇ ਰਾਣਾ ਗੁਰਜੀਤ ਸਿੰਘ ਕਾਂਗਰਸ ਸਰਕਾਰ ਬਣਦੇ ਹੀ ਵਿਵਾਦਾਂ ਵਿੱਚ ਆ ਗਏ ਸੀ। ਇਸ ਕਰਕੇ ਹੀ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਹੱਥ ਧੋਣੇ ਪਏ। ਉਨ੍ਹਾਂ ਉਪਰ ਮਾਈਨਿੰਗ ਦੇ ਠੇਕਿਆਂ ਵਿੱਚ ਗੜਬੜੀ ਕਰਨ ਦਾ ਇਲਜ਼ਾਮ ਲੱਗਾ ਸੀ।