21.8 C
Toronto
Sunday, October 5, 2025
spot_img
Homeਭਾਰਤਮਹਾਂਰਾਸ਼ਟਰ ਦੀ ਰਾਏਗੜ੍ਹ ਬੰਦਰਗਾਹ ਨੇੜੇ ਕਿਸ਼ਤੀ ’ਚੋਂ ਮਿਲੀਆਂ ਤਿੰਨ ਏਕੇ 47 ਰਾਈਫਲਾਂ

ਮਹਾਂਰਾਸ਼ਟਰ ਦੀ ਰਾਏਗੜ੍ਹ ਬੰਦਰਗਾਹ ਨੇੜੇ ਕਿਸ਼ਤੀ ’ਚੋਂ ਮਿਲੀਆਂ ਤਿੰਨ ਏਕੇ 47 ਰਾਈਫਲਾਂ

ਵੱਡੀ ਗਿਣਤੀ ’ਚ ਕਾਰਤੂਸ ਵੀ ਹੋਏ ਬਰਾਮਦ, ਇਲਾਕੇ ’ਚ ਕੀਤਾ ਗਿਆ ਹਾਈ ਅਲਰਟ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਹਰਿ ਹਰੀਸ਼ਵਰ ਸਮੁੰਦਰੀ ਤਟ ਨੇੜੇ ਇਕ ਲਾਵਾਰਿਸ ਕਿਸ਼ਤੀ ਮਿਲੀ ਹੈ। ਜਿਸ ਵਿਚੋਂ ਤਿੰਨ ਏ ਕੇ 47 ਰਾਈਫਲਾਂ ਅਤੇ ਵੱਡੀ ਗਿਣਤੀ ਵਿਚ ਕਾਰਤੂਸਾਂ ਦੇ ਡੱਬੇ ਮਿਲੇ ਹਨ। ਇਸ ਲਾਵਾਰਿਸ ਕਿਸ਼ਤੀ ਨੂੰ ਸਵੇਰੇ 8 ਵਜੇ ਮਛੁਆਰਿਆਂ ਨੇ ਦੇਖਿਆ ਅਤੇ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਕਿਸ਼ਤੀ ਨੂੰ ਰੱਸੀ ਦੇ ਸਹਾਰੇ ਖਿੱਚੇ ਕੇ ਕਿਨਾਰੇ ’ਤੇ ਲਿਆਂਦਾ ਗਿਆ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਵਿਚੋਂ ਕਾਲੇ ਰੰਗ ਦਾ ਇਕ ਵੱਡਾ ਬਕਸਾ ਬਰਾਮਦ ਹੋਇਆ। ਜਿਸ ਵਿਚੋਂ ਤਿੰਨ ਏ ਕੇ 47 ਰਾਈਫਲਾਂ ਅਤੇ ਵੱਡੀ ਗਿਣਤੀ ਵਿਚ ਗੋਲੀਆਂ ਬਰਾਮਦ ਹੋਈਆਂ। ਗੋਲੀਆਂ ਨੀਲੇ ਅਤੇ ਲਾਲ ਰੰਗ ਦੇ ਛੋਟੇ-ਛੋਟੇ ਬਕਸਿਆਂ ਵਿਚ ਰੱਖੀਆਂ ਗਈਆਂ ਸਨ। ਜਿਸ ਬਕਸੇ ਵਿਚੋਂ ਇਹ ਹਥਿਆਰ ਬਰਾਮਦ ਹੋਏ ਹਨ ਉਸ ’ਤੇ ਅੰਗਰੇਜ਼ੀ ’ਚ ਨੇਪਚਿਊਨ ਮਰੀਟਾਈਮ ਸਕਿਓਰਿਟੀ ਲਿਖਿਆ ਹੋਇਆ ਸੀ ਅਤੇ ਇਹ ਕੰਪਨੀ ਬਿ੍ਰਟੇਨ ਦੀ ਦੱਸੀ ਜਾ ਰਹੀ ਹੈ। ਏਟੀਐਸ ਚੀਫ਼ ਵਿਨੀਤ ਅਗਰਵਾਲ ਨੇ ਦੱਸਿਆ ਕਿ ਇਹ ਅੱਤਵਾਦੀ ਸਾਜਿਸ਼ ਵੀ ਹੋ ਸਕਦੀ ਹੈ। ਹਥਿਆਰ ਮਿਲਣ ਤੋਂ ਬਾਅਦ ਇਲਾਕੇ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਅਤੇ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ।

 

RELATED ARTICLES
POPULAR POSTS