ਅਪਰੇਸ਼ਨ ਵਿੱਚ ਪੁਲਿਸ ਤੇ ਸਿਵਲ ਅਧਿਕਾਰੀ ਸ਼ਾਮਲ; ਵੱਡੀ ਗਿਣਤੀ ਮੋਬਾਈਲ ਤੇ ਸਿਮ ਬਰਾਮਦ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਨੇ ਜੇਲ੍ਹ ਵਿਭਾਗ ਤੇ ਸਿਵਲ ਪ੍ਰਸ਼ਾਸਨ ਨਾਲ ਸਾਂਝੇ ਤੌਰ ‘ਤੇ ਜੇਲ੍ਹਾਂ ਵਿਚ ਤਲਾਸ਼ੀ ਮੁਹਿੰਮ ਚਲਾ ਕੇ ਵੱਡੀ ਗਿਣਤੀ ਵਿਚ ਮੋਬਾਈਲ ਫੋਨ, ਸਿਮ ਕਾਰਡ, ਨਸ਼ੀਲੀਆਂ ਗੋਲੀਆਂ, ਬੀੜੀਆਂ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। ਸਬੰਧਿਤ ਜੇਲ੍ਹ ਅਧਿਕਾਰੀਆਂ ਵਿਰੁੱਧ ਕਾਰਵਾਈ ਦੇ ਸੰਕੇਤ ਵੀ ਮਿਲੇ ਹਨ। ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਬੰਦੀ ਪੈਸੇ ਦੇ ਜ਼ੋਰ ਨਾਲ ਜੇਲ੍ਹਾਂ ਵਿਚ ਵਰਜਿਤ ਸਾਮਾਨ ਲਿਜਾਣ ਵਿਚ ਸਫ਼ਲ ਹੋ ਰਹੇ ਹਨ। ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਤਰਨ ਤਾਰਨ, ਫਾਜ਼ਿਲਕਾ, ਮੋਗਾ, ਫ਼ਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਨਾਭਾ, ਪਟਿਆਲਾ, ਸੰਗਰੂਰ ਅਤੇ ਰੋਪੜ ਦੀਆਂ ਕੇਂਦਰੀ ਜੇਲ੍ਹਾਂ ਸਮੇਤ ਸਬ-ਜੇਲ੍ਹ ਬਰਨਾਲਾ ਵਿੱਚ ਇੱਕੋ ਸਮੇਂ ਚੈਕਿੰਗ ਕੀਤੀ ਗਈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਦੀ ਅਗਵਾਈ ਹੇਠ ਟੀਮ ਨੇ ਜੇਲ੍ਹ ਵਿਚੋਂ ઠ21 ਮੋਬਾਈਲ ਫੋਨ, 5 ਬੈਟਰੀਆਂ, ਦੋ ਚਾਰਜਰ, 11 ਚਾਰਜਿੰਗ ਲੀਡਜ਼, 3 ਹੈੱਡ ਫੋਨਜ਼, 8 ਸਿਮ ਕਾਰਡ, 2 ਮੈਮਰੀ ਕਾਰਡ, 14,340 ਰੁਪਏ, ਬੀੜੀਆਂ ਦੇ 5 ਬੰਡਲ, 11 ਸਿਲਵਰ ਫੋਆਇਲ ਅਤੇ 9 ਨਸ਼ੀਲੀਆਂ ਗੋਲੀਆਂ ਸਮੇਤ ਕੁਝ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ। ਐਸਐਸਪੀ ਹੁਸ਼ਿਆਰਪੁਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠਲੀ ਟੀਮ ਨੇ ਜੇਲ੍ਹ ਵਿੱਚੋਂ ਚਾਰਜਰ ਸਮੇਤ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਐਸਐਸਪੀ ਗੁਰਦਾਸਪੁਰ ਜਗਦੀਪ ਸਿੰਘ ਹੁੰਦਲ ਦੀ ਅਗਵਾਈ ਵਾਲੀ ਟੀਮ ਨੇ 430 ਗ੍ਰਾਮ ਨਸ਼ੀਲਾ ਪਾਊਡਰ, 6 ਮੋਬਾਈਲ ਫੋਨ ਤੇ 1 ਸਿਮ ਕਾਰਡ ਬਰਾਮਦ ਕੀਤਾ ਹੈ। ਐਸਪੀ ਤਰਨ ਤਾਰਨ ਜਗਮੋਹਨ ਸਿੰਘ ਦੀ ਅਗਵਾਈ ਵਿਚ ਟੀਮ ਨੇ 12 ਮੋਬਾਈਲ, 4 ਸਿਮ ਕਾਰਡ ਤੇ 5500 ਰੁਪਏ ਬਰਾਮਦ ਕੀਤੇ ਹਨ। ਬਠਿੰਡਾ ਜ਼ੋਨ ਵਿਚ ਐਸਐਸਪੀ ਮਾਨਸਾ ਮੁਖਬਿੰਦਰ ਸਿੰਘ ਦੀ ਅਗਵਾਈ ਹੇਠ ਮਾਨਸਾ ਜੇਲ੍ਹ ਵਿਚੋਂ 4 ਮੋਬਾਈਲ, 1 ਸਿਮ ਕਾਰਡ ਤੇ ਦੋ ਮੋਬਾਈਲ ਬੈਟਰੀਆਂ ਬਰਾਮਦ ਹੋਈਆਂ ਹਨ।
ਫਾਜ਼ਿਲਕਾ ਤੇ ਮੋਗਾ ਦੀਆਂ ਜੇਲ੍ਹਾਂ ਦੀ ਤਲਾਸ਼ੀ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ઠਪਟਿਆਲਾ ਜ਼ੋਨ ਵਿਚ ਐਸਐਸਪੀ ਫਤਹਿਗੜ੍ਹ ਸਾਹਿਬ ਹਰਚਰਨ ਸਿੰਘ ਭੁੱਲਰ ਦੀ ਟੀਮ ਨੇ ਪਟਿਆਲਾ ਕੇਂਦਰੀ ਜੇਲ੍ਹ ਵਿਚੋਂ 2 ਮੋਬਾਈਲ ਤੇ 1 ਗਰਾਮ ਅਫੀਮ ਬਰਾਮਦ ਕੀਤੀ ਹੈ। ਨਾਭਾ ਜੇਲ੍ਹ ਦੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਪਦਾਰਥ ਬਰਾਮਦ ਨਹੀਂ ਹੋਇਆ।
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …