ਹੌਲਦਾਰ ਗੰਭੀਰ ਜ਼ਖਮੀ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਪੁਲਿਸ ਦੇ ਇੱਕ ਹੌਲਦਾਰ ਨੂੰ ਅਗਵਾਕਾਰਾਂ ਨੇ ਗੋਲੀ ਮਾਰ ਦਿੱਤੀ ਹੈ। ਹੌਲਦਾਰ ਨੂੰ ਗੰਭੀਰ ਹਾਲਤ ਵਿਚ ਡੀ.ਐਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਲੁਧਿਆਣਾ ਦੇ ਬੱਦੋਵਾਲ ਪਿੰਡ ਵਿਚ ਪੁਲਿਸ ਨੇ ਅਗਵਾਕਾਰਾਂ ਨੂੰ ਫੜਨ ਲਈ ਨਾਕਾ ਲਾਇਆ ਹੋਇਆ ਸੀ।
ਇਹ ਅਗਵਾਕਾਰ ਪਟਿਆਲਾ ਤੋਂ ਇੱਕ ਨੌਜਵਾਨ ਨੂੰ ਅਗਵਾ ਕਰਕੇ ਜਲੰਧਰ ਵੱਲ ਨੂੰ ਲਿਜਾ ਰਹੇ ਸਨ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਇਸ ਮੌਕੇ ਹੀ ਗੋਲੀ ਲੱਗਣ ਨਾਲ ਹੌਲਦਾਰ ਜ਼ਖਮੀ ਹੋ ਗਿਆ। ਫਿਲਹਾਲ ਹੌਲਦਾਰ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਤੇ ਅਗਵਾਕਾਰਾਂ ਵਿਚ ਹੋਈ ਇਸ ਜਬਰਦਸਤ ਝੜਪ ਵਿਚ ਪੁਲਿਸ ਨੇ ਅਗਵਾ ਹੋਏ ਨੌਜਵਾਨ ਰੌਬਿਨ ਨੂੰ ਅਗਵਾਕਾਰਾਂ ਕੋਲੋਂ ਛੁਡਾ ਲਿਆ। ਅਗਵਾਕਾਰ ਪੁਲਿਸ ਨੂੰ ਝੁਕਾਨੀ ਦੇ ਕੇ ਭੱਜਣ ਵਿਚ ਫਰਾਰ ਹੋ ਗਏ। ਫਿਲਹਾਲ ਪੁਲਿਸ ਅਗਵਾਕਰਾਂ ਦੀ ਭਾਲ ਵਿਚ ਜੁਟੀ ਹੋਈ ਹੈ।
Check Also
ਭਾਰਤ ਭੂਸ਼ਣ ਆਸ਼ੂ ਨੂੰ ਕਾਂਗਰਸ ਪਾਰਟੀ ਨੇ ਲੁਧਿਆਣਾ ਪੱਛਮੀ ਤੋਂ ਐਲਾਨਿਆ ਉਮੀਦਵਾਰ
‘ਆਪ’ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਐਲਾਨ ਚੁੱਕੀ ਹੈ ਉਮੀਦਵਾਰ ਲੁਧਿਆਣਾ/ਬਿਊਰੋ ਨਿਊਜ਼ : ਕਾਂਗਰਸ …