Breaking News
Home / ਭਾਰਤ / ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਨੂੰ ਵਧਾਈ ਲਈ ਨਹੀਂ ਕੀਤਾ ਫੋਨ

ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਨੂੰ ਵਧਾਈ ਲਈ ਨਹੀਂ ਕੀਤਾ ਫੋਨ

ਮਮਤਾ ਕਹਿੰਦੀ – ਅਜਿਹਾ ਪਹਿਲੀ ਵਾਰ ਹੋਇਆ
ਕੋਲਕਾਤਾ/ਬਿਊਰੋ ਨਿਊਜ਼
ਤ੍ਰਿਣਮੂਲ ਕਾਂਗਰਸ ਪਾਰਟੀ ਦੀ ਪੱਛਮੀ ਬੰਗਾਲ ਵਿਚ ਧਮਾਕੇਦਾਰ ਜਿੱਤ ਹੋਈ ਹੈ ਅਤੇ ਜਿੱਤ ਦੇ ਵਾਅਦੇ ਕਰਨ ਵਾਲੀ ਭਾਜਪਾ ਦੂਜੀ ਵੱਡੀ ਪਾਰਟੀ ਬਣੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਮਤਾ ਬੈਨਰਜੀ ਆਪ ਚੋਣ ਹਾਰ ਗਈ, ਪਰ ਪਾਰਟੀ ਨੂੰ ਧਮਾਕੇਦਾਰ ਜਿੱਤ ਦੁਆ ਦਿੱਤੀ ਹੈ। ਇਸੇ ਦੌਰਾਨ ਮਮਤਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਉਨ੍ਹਾਂ ਨੂੰ ਜਿੱਤ ਲਈ ਕਿਸੇ ਪ੍ਰਧਾਨ ਮੰਤਰੀ ਦਾ ਫੋਨ ਨਾ ਆਇਆ ਹੋਵੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਮਮਤਾ ਬੈਨਰਜੀ ਨੂੰ ਵਧਾਈ ਜ਼ਰੂਰ ਦਿੱਤੀ ਸੀ, ਪਰ ਫੋਨ ਨਹੀਂ ਕੀਤਾ। ਪੱਛਮੀ ਬੰਗਾਲ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਲੰਘੇ ਕੱਲ੍ਹ ਆਏ ਚੋਣ ਨਤੀਜਿਆਂ ਵਿਚ ਕੁੱਲ 292 ਸੀਟਾਂ ਵਿਚੋਂ ਟੀਐਮਸੀ ਨੂੰ 213 ਅਤੇ ਭਾਜਪਾ ਨੂੰ 77 ਸੀਟਾਂ ਮਿਲੀਆਂ ਸਨ ਅਤੇ ਦੋ ਸੀਟਾਂ ਹੋਰਾਂ ਦੇ ਖਾਤੇ ਵਿਚ ਗਈਆਂ ਹਨ।

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …