ਘਰ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਮੌਤ
ਬੀਜਾਪੁਰ/ਬਿਊਰੋ ਨਿਊਜ਼
ਲੌਕਡਾਊਨ ਦੇ ਚਲਦਿਆਂ 12 ਸਾਲਾ ਮਾਸੂਮ ਬੱਚੀ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਤੋਂ ਆਪਣੇ ਪਿੰਡ ਆਦੇੜ ਨੂੰ ਤੇਲੰਗਾਨਾ ਤੋਂ ਰਵਾਨਾ ਹੋਈ। ਰਸਤੇ ‘ਚ ਸਿਹਤ ਵਿਗੜ ਗਈ, ਫਿਰ ਵੀ ਉਸ ਨੇ ਲਗਪਗ 100 ਕਿਲੋਮੀਟਰ ਦਾ ਸਫਰ ਤਿੰਨ ਦਿਨਾਂ ‘ਚ ਪੂਰਾ ਕਰ ਲਿਆ। ਪ੍ਰੰਤੂ ਪਿੰਡ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਲੜਕੀ ਦੀ ਮੌਤ ਹੋ ਗਈ। ਬੱਚੀ ਦੋ ਮਹੀਨੇ ਪਹਿਲਾਂ ਆਪਣੇ ਹੀ ਪਿੰਡ ਦੇ ਕੁਝ ਲੋਕਾਂ ਨਾਲ ਰੁਜ਼ਗਾਰ ਦੀ ਭਾਲ ‘ਚ ਤੇਲੰਗਾਨਾ ਗਈ ਸੀ ਅਤੇ ਲੌਕਡਾਊਨ ਹੋਣ ਕਾਰਨ ਕੰਮ ਰੁਕ ਗਿਆ। ਲੌਕਡਾਊਨ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ, ਫਿਰ 16 ਅਪ੍ਰੈਲ ਨੂੰ ਬੱਚੀ ਤੇ ਪਿੰਡ ਦੇ 11 ਹੋਰ ਲੋਕ ਤੇਲੰਗਾਨਾ ਤੋਂ ਬੀਜਾਪੁਰ ਲਈ ਪੈਦਲ ਚੱਲ ਪਏ ਅਤੇ ਬੱਚੀ ਦੀ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਮੌਤਤ ਹੋ ਗਈ।