-9.1 C
Toronto
Friday, February 13, 2026
spot_img
HomeਭਾਰਤWHO ਦੀ ਚੇਤਾਵਨੀ, ਲੌਕਡਾਊਨ 'ਚ ਛੇਤੀ ਢਿੱਲ ਦੇਣ ਨਾਲ ਵੱਧ ਸਕਦਾ ਹੈ...

WHO ਦੀ ਚੇਤਾਵਨੀ, ਲੌਕਡਾਊਨ ‘ਚ ਛੇਤੀ ਢਿੱਲ ਦੇਣ ਨਾਲ ਵੱਧ ਸਕਦਾ ਹੈ ਕੋਰੋਨਾ

ਨਵੀਂ ਦਿੱਲੀ/ਬਿਊਰੋ ਨਿਊਜ਼

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਅੱਜ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਪਾਬੰਦੀਆਂ ਵਿੱਚ ਛੇਤੀ ਢਿੱਲ ਦੇਣ ਨਾਲ ਇਹ ਵਾਇਰਸ ਮੁੜ ਜ਼ੋਰ ਫੜ ਸਕਦਾ ਹੈ। ਡਬਲਯੂਐਚਓ ਨੇ ਇਹ ਚੇਤਾਵਨੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਸਰਕਾਰਾਂ ਪਾਬੰਦੀਆਂ ਵਿੱਚ ਢਿੱਲ ਦੇ ਕੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਡਬਲਯੂਐਚਓ ਦੇ ਖੇਤਰੀ ਨਿਰਦੇਸ਼ਕ ਨੇ ਕਿਹਾ ਕਿ ਇਹ ਢਿੱਲ ਵਰਤਣ ਦਾ ਸਮਾਂ ਨਹੀਂ ਹੈ, ਸਗੋਂ ਸਾਨੂੰ ਨੇੜਲੇ ਭਵਿੱਖ ਲਈ ਜੀਉਣ ਦੇ ਨਵੇਂ ਢੰਗ ਤਰੀਕੇ ਨੂੰ ਲੈ ਕੇ ਆਪਣੇ ਆਪ ਨੂੰ ਤਿਆਰ ਰੱਖਣ ਦੀ ਲੋੜ ਹੈ।ઠਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਚੇਤ ਹੋਣ ਦੀ ਲੋੜ ਹੈ । ਲੌਕਡਾਊਨ ਅਤੇ ਜਨਤਕ ਦੂਰੀ ਬਣਾਏ ਰੱਖਣ ਦੇ ਹੋਰ ਕਦਮਾਂ ਨੂੰ ਹੌਲੀ ਹੌਲੀ ਹਟਾਇਆ ਜਾਣਾ ਚਾਹੀਦਾ ਹੈ।

RELATED ARTICLES
POPULAR POSTS