10.7 C
Toronto
Tuesday, October 14, 2025
spot_img
Homeਭਾਰਤਦਿੱਲੀ ਦੇ ਰਾਜਪਾਲ ਨੇ ਕੇਜਰੀਵਾਲ ਦੇ ਘਰ ’ਤੇ ਕੀਤੇ ਗਏ ਖਰਚੇ ਦੀ...

ਦਿੱਲੀ ਦੇ ਰਾਜਪਾਲ ਨੇ ਕੇਜਰੀਵਾਲ ਦੇ ਘਰ ’ਤੇ ਕੀਤੇ ਗਏ ਖਰਚੇ ਦੀ ਮੰਗੀ ਰਿਪੋਰਟ

ਮੁੱਖ ਸਕੱਤਰ ਨੂੰ ਰਿਪੋਰਟ ਸੌਂਪਣ ਲਈ 15 ਦਿਨ ਦਾ ਦਿੱਤਾ ਸਮਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਦਿੱਲੀ ਸਰਕਾਰ ਤੋਂ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਸੁੰਦਰੀਕਰਨ ’ਤੇ ਕਥਿਤ ਤੌਰ ’ਤੇ ਖਰਚ ਕੀਤੇ ਗਏ 45 ਕਰੋੜ ਰੁਪਏ ਸਬੰਧੀ ਰਿਪੋਰਟ ਮੰਗ ਲਈ ਹੈ। ਇਸ ਸਬੰਧੀ ਐਲ ਜੀ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨੂੰ ਰਿਕਾਰਡ ਦੀ ਜਾਂਚ ਕਰਨ ਅਤੇ 15 ਦਿਨ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਧਿਆਨ ਰਹੇ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ’ਤੇ ਆਪਣੇ ਘਰ ਦੇ ਸੁੰਦਰੀਕਰਨ ਲਈ 45 ਕਰੋੜ ਰੁਪਏ ਖਰਚਣ ਦਾ ਆਰੋਪ ਲਗਾਇਆ ਸੀ। ਜਿਸ ਨੂੰ ਲੈ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ’ਚ ਕੇਜਰੀਵਾਲ ਸਰਕਾਰ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਭਾਜਪਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਕਿਸੇ ਸਾਦੇ ਘਰ ਵਿਚ ਨਹੀਂ ਰਹਿੰਦੇ ਬਲਕਿ ਉਹ ਇਕ ਸ਼ੀਸ਼ ਮਹਿਲ ਵਿਚ ਰਹਿੰਦੇ ਹਨ। ਜਦਕਿ ਉਨ੍ਹਾਂ ਚੋਣਾਂ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੇ ਰਹਿਣ ਲਈ ਸਿਰਫ਼ 3-4 ਕਮਰਿਆਂ ਵਾਲਾ ਮਕਾਨ ਹੀ ਕਾਫ਼ੀ ਪ੍ਰੰਤੂ ਹੁਣ ਉਨ੍ਹਾਂ ਨੇ ਆਪਣੇ ਘਰ ਦੇ ਨਵੀਨੀਕਰਨ ’ਤੇ 45 ਕਰੋੜ ਰੁਪਏ ਖਰਚ ਦਿੱਤੇ ਹਨ।

 

RELATED ARTICLES
POPULAR POSTS