-10.7 C
Toronto
Tuesday, January 20, 2026
spot_img
Homeਕੈਨੇਡਾਹੈਟਸ-ਅੱਪ਼ ਟੋਰਾਂਟੋ ਵੱਲੋਂ ਸਾਲ 2019 ਦੌਰਾਨ ਅਨੇਕਾਂ ਨਾਟਕਾਂ ਦਾ ਮੰਚਣ

ਹੈਟਸ-ਅੱਪ਼ ਟੋਰਾਂਟੋ ਵੱਲੋਂ ਸਾਲ 2019 ਦੌਰਾਨ ਅਨੇਕਾਂ ਨਾਟਕਾਂ ਦਾ ਮੰਚਣ

ਟੋਰਾਂਟੋ : ਬੀਤੇ ਵਰ੍ਹੇ ਦੌਰਾਨ ਗਰੇਟਰ ਟੋਰਾਂਟੋ ਖ਼ੇਤਰ ਵਿੱਚ ਕੰਮ ਕਰਦੀ ਨਾਟ-ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਬਹੁਤ ਸਾਰੇ ਨਾਟਕ ਖ਼ੇਡੇ ਗਏ। ਇਸ ਸਾਲ ਦੇ ਮਾਰਚ ਮਹੀਨੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਬਰੈਂਪਟਨ ਵਿੱਚ ਬਲਜੀਤ ਰੰਧਾਵਾ ਦੀ ਪੁਸਤਕ ઑਲੇਖ ਨਹੀਂ ਜਾਣੇ ਨਾਲ਼ ਉੱਤੇ ਅਧਾਰਿਤ ਇੱਕ ਪਾਤਰੀ ਨਾਟਕ ઑਪੈਰਾਂ ਨੂੰ ਕਰਾ ਦੇ ਝਾਂਜਰਾਂ਼ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਨਾਟਕੀ ਰੂਪ ਗਰਿੰਦਰ ਮਕਨਾ ਨੇ ਦਿੱਤਾ ਸੀ ਜਿਹੜਾ ਹੀਰਾ ਰੰਧਾਵਾ ਦੇ ਨਿਰਦੇਸ਼ਨ ਹੇਠ ਸੁਵਿਧਾ ਦੁੱਗਲ ਨੇ ਪੇਸ਼ ਕੀਤਾ। ਇਹ ਨਾਟਕ ਕੈਨੇਡਾ ਵਿੱਚ ਕੁੜੀਆਂ ਦੀ ਹਾਲਤ ਉੱਤੇ ਅਧਾਰਿਤ ਸੀ ਜਿਸ ਨੂੰ ਲੋਕਾਂ ਨੇ ਭਰਪੂਰ ਦਾਦ ਦਿੱਤੀ। ਮਾਰਚ ਮਹੀਨੇ ਵਿੱਚ ਸੰਸਥਾ ਵੱਲੋਂ ਆਪਣਾ ਸਾਲਾਨਾ ਸਮਾਗਮ ઑਵਿਸ਼ਵ ਰੰਗ-ਮੰਚ ਦਿਵਸ਼ਆਯੋਜਿਤ ਕੀਤਾ ਗਿਆ ਜਿਸ ਜਿਸ ਵਿੱਚ ਬਹੁ-ਚਰਚਿਤ ਨਾਟਕ ઑਬੀਬੀ ਸਾਹਿਬਾਂ਼ ਦਾ ਮੰਚਣ ਕੀਤਾ ਗਿਆ। ਨਾਟਕ ઑਬੀਬੀ ਸਾਹਿਬਾਂ਼ ਦੀ ਇੱਕ ਪੇਸ਼ਕਾਰੀ ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਐਲਬਰਟਾ ਦੇ ਸੱਦੇ ઑਤੇ ਐਡਮਿੰਟਨ ਵਿਖੇ ਵੀ ਕੀਤੀ ਗਈ। ਸੁਖਜੀਤ ਦੀ ਕਹਾਣੀ ‘ਤੇ ਅਧਾਰਿਤ ਗੁਰਿੰਦਰ ਮਕਨਾ ਦੁਆਰਾ ਲਿਖੇ ਤੇ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਤ ਨਾਟਕ ‘ਬੀਬੀ ਸਾਹਿਬਾ’ ਨਾਲ ਲੋਕ ਇੰਨੇ ਇੱਕ ਮਿੱਕ ਹੋ ਗਏ ਕਿ ਉਹਨਾਂ ਦੀਆਂ ਅੱਖਾਂ ਨਮ ਸਨ ਤੇ ਹੱਥ ਤਾੜੀਆਂ ਮਾਰਦੇ ਸਨ। ਨਾਟਕ ਦੀ ਕਹਾਣੀ ਪੰਜਾਬ ਦੇ ਡੇਰਿਆਂ ਵਿੱਚ ਕੁੜੀਆਂ ਦੇ ਹੁੰਦੇ ਸਰੀਰਕ ਤੇ ਮਾਨਸਿਕ ਸੋਸ਼ਣ ਜਿਹੇ ਨਾਜ਼ੁਕ ਮੁੱਦੇ ਨਾਲ ਸੰਬੰਧਿਤ ਸੀ। ਇਸ ਨਾਟਕ ਵਿੱਚ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਗੁਰਿੰਦਰ ਮਕਨਾ, ਜੇ ਪੀ ਸਿੰਘ, ਤੇ ਸੁਵਿਧਾ ਦੁੱਗਲ ਦੀ ਕਲਾਕਾਰੀ ਇੰਨੀ ਕਮਾਲ ਦੀ ਸੀ ਕਿ ਦਰਸ਼ਕਾਂ ਨੇ ਨਾਟਕ ਦੇ ਅੰਤ ਤੇ ਖੜ੍ਹੇ ਹੋ ਕੇ ਤਾੜੀਆਂ ਦੀ ਬੁਛਾੜ ਨਾਲ ਕਲਾਕਾਰਾਂ ਨੂੰ ਅੱਖਾਂ ਤੇ ਵਿਛਾ ਲਿਆ। ਹੈਟਸਅੱਪ ਵੱਲੋਂ ਦਿੱਤਾ ਜਾਂਦਾ ਸਾਲਾਨਾ ਭਾਅਜੀ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ।
ਅਪਰੈਲ ਮਹੀਨੇ ਵਿੱਚ ਨਾਟਕ ઑਪੈਰਾਂ ਨੂੰ ਕਰਾ ਦੇ ਝਾਂਜਰਾਂ਼ ਅਤੇ ਹਰਪ੍ਰੀਤ ਸੇਖਾ ਦੀ ਕਹਾਣੀ ਤੇ ਅਧਾਰਿਤ ਨਾਟਕ ઑਰਾਮ ਗਊ਼ ਦੀ ਪੇਸ਼ਕਾਰੀ ਰਾਮਗੜੀਆ ਭਵਨ ਬਰੈਂਪਟਨ ਵਿੱਚ ਕੀਤੀ ਗਈ। ਰਾਮ ਗਊ ਨਾਟਕ ਵਿੱਚ ਹੀਰਾ ਰੰਧਾਵਾ ਦੇ ਨਿਰਦੇਸ਼ਨ ਹੇਠ ਗੁਰਿੰਦਰ ਮਕਨਾ ਨੇ ਕੈਨੇਡਾ ਵਿੱਚ ਬਜ਼ੁਰਗ ਪੰਜਾਬੀਆਂ ਦੀ ਦਸ਼ਾ ਨੂੰ ਦਰਸਾਇਆ ਗਿਆ ਸੀ। ਸਾਲ 2019 ਵਿੱਚ ਹੀ ਨਵਾਬ ਜੱਸਾ ਸਿੰਘ ਰਾਮਗੜੀਆ ਦੀ ਪੇਸ਼ਕਾਰੀ ਕੀਤੀ ਗਈ। ਹੀਰਾ ਰੰਧਾਵਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ ਇਸ ਨਾਟਕ ਨੂੰ ਗਰਿੰਦਰ ਮਕਨਾ ਨੇ ਲਿਖਿਆ ਸੀ। ਇਸ ਨਾਟਕ ਵਿੱਚ ਜੱਸਾ ਸਿੰਘ ਰਾਮਗੜੀਆ ਦੇ ਜਨਮ ਮੌਕੇ ਪੰਜਾਬ ਦੇ ਹਾਲਾਤ ਤੋਂ ਗੱਲ ਸ਼ੁਰੂ ਕਰਕੇ ਬਚਪਨ, ਜਵਾਨੀ, ਜਿੱਤੀਆਂ ਜੰਗਾਂ, ਰਾਮਗੜੀਆ ਬੁੰਗਾ ਦੀ ਉਸਾਰੀ, ਸਿੱਖ ਮਿਸਲਾਂ, ਮੁਗਲਾਂ ਨਾਲ ਸਿੱਖਾਂ ਦੇ ਸੰਬੰਧਾਂ ਸਮੇਤ ਜੱਸਾ ਸਿੰਘ ਰਾਮਗੜੀਆ ਦੀ ਮੌਤ ਤੱਕ ਦੇ ਬਿਰਤਾਂਤ ਨੂੰ ਬਾਖ਼ੂਬੀ ਵਰਨਣ ਕੀਤਾ ਗਿਆ ਸੀ।
ਸਾਲ 2019 ਦੇ ਦਸੰਬਰ ਮਹੀਨੇ ਨਿਰਮਲ ਜੌੜਾ ਦਾ ਲਿਖਿਆ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼ ਪੇਸ਼ ਕੀਤਾ ਗਿਆ। ਹੀਰਾ ਰੰਧਾਵਾ ਦੇ ਨਿਰਦੇਸ਼ਨ ਹੇਠ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਦਰਸਾਉਂਦੇ ਉਕਤ ਨਾਟਕ ਵਿੱਚ ਪੰਜਾਹ ਦੇ ਕਰੀਬ ਕਲਾਕਾਰਾਂ ਨੇ ਕੰਮ ਕੀਤਾ ਜਿਸ ਨੂੰ ਦਰਸ਼ਕਾਂ ਨਾਲ ਖਚਾਖੱਚ ਭਰੇ ਹਾਲ ਵਿੱਚ ਲੋਕਾਂ ਨੇ ਆਪਣੀਆਂ ਸੀਟਾਂ ਤੋਂ ਖੜੇ ਹੋ ਕੇ ਦਾਦ ਦਿੱਤੀ।

RELATED ARTICLES
POPULAR POSTS