ਟੋਰਾਂਟੋ : ਲੰਘੇ ਐਤਵਾਰ ਮਹਿਫ਼ਲ ਮੀਡੀਆ ਦੇ ਦਫ਼ਤਰ ‘ਚ ਜੀਟੀਏ ਇਲਾਕੇ ਦੇ ਕੁਝ ਮੀਡੀਆ ਕਰਮੀਆਂ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਭਾਰਤ ਤੋਂ ਆਉਣ ਵਾਲੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਲਈ ਉਪਰਾਲੇ ਕੀਤੇ ਜਾਣਗੇ। ਜਿਹੜੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਿਹਨਤ ਦੀ ਪੂਰੀ ਕੀਮਤ ਅਦਾ ਨਹੀਂ ਕੀਤੀ ਜਾਂਦੀ ਉਹਨਾਂ ਦੀ ਵੀ ਮੱਦਦ ਕੀਤੀ ਜਾਵੇਗੀ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮਹਿਫ਼ਲ ਮੀਡੀਆ ਦੇ ਜਸਵਿੰਦਰ ਖੋਸਾ ਜੋ ਕਿ ਲੰਬੇ ਸਮੇਂ ਤੋਂ ਸੇਵਾ ਕਿਚਨ ਰਾਹੀਂ ਹਰ ਹਫ਼ਤੇ ਡਾਊਨ ਟਾਊਨ ‘ਚ ਗਰੀਬ ਲੋਕਾਂ ਨੂੰ ਖਾਣਾ ਤਿਆਰ ਕਰਕੇ ਵੰਡਦੇ ਹਨ, ਉਹਨਾਂ ਦਾ ਕਹਿਣਾ ਸੀ ਕਿ ਭਾਰਤ ਤੋਂ ਆਏ ਕਈ ਵਿਦਿਆਰਥੀਆਂ ਨੇ ਉਹਨਾਂ ਨੂੰ ਮੱਦਦ ਦੀ ਅਪੀਲ ਕੀਤੀ। ਉਹਨਾਂ ਦੇ ਪਰਿਵਾਰ ਚਾਹੁੰਦੇ ਹਨ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉਪਰਾਲੇ ਕਰਨ। ਉਹਨਾਂ ਨੇ ਅੱਗੇ ਦੱਸਿਆ ਕਿ ਉਹ ਨਵੇਂ ਆਉਣ ਵਾਲੇ ਵਿਦਿਆਰਥੀਆਂ ਨੂੰ ਫ਼ਰੀ ਮੈਟਰਸ, ਚਾਦਰ, ਕੰਬਲ ਅਤੇ ਹੋਰ ਜ਼ਰੂਰਤ ਦਾ ਸਮਾਨ ਦਿੱਤਾ ਜਾਵੇਗਾ। ਸ਼ਰਤ ਇਹ ਹੈ ਕਿ ਵਿਦਿਆਰਥੀ ਭਾਰਤ ਤੋਂ ਨਵਾਂ ਆਇਆ ਹੋਵੇ ਅਤੇ ਕੋਈ ਕੰਮ ਨਾ ਕਰ ਰਿਹਾ ਹੋਵੇ।
ਇਸ ਮੀਟਿੰਗ ‘ਚ ਪਰਵਾਸੀ ਤੋਂ ਰਾਜਿੰਦਰ ਸੈਣੀ, ਹਮਦਰਦ ਮੀਡੀਆ ਤੋਂ ਅਮਰ ਭੁੱਲਰ, ਪੰਜਾਬੀ ਲਹਿਰਾਂ ਤੋਂ ਸਤਿੰਦਰਪਾਲ ਸਿੱਧੂ, ਰੰਗਲਾ ਪੰਜਾਬ ਤੋਂ ਦਿਲਬਾਗ ਚਾਵਲਾ, ਏਸ਼ੀਆ ਕੈਨੇਕਸਨ ਤੋਂ ਰਾਜਵੀਰ ਚੌਹਾਨ, ਅੱਜ ਦੀ ਆਵਾਜ਼ ਤੋਂ ਸੁਖਦੇਵ ਸਿੰਘ, ਰੌਣਕ ਪੰਜਾਬ ਦੀ ਤੋਂ ਸੋਢੀ ਨਾਗਰਾ ਅਤੇ ਇਸ ਤੋਂ ਇਲਾਵਾ ਹੋ ਵੀ ਮੀਡੀਆ ਕਰਮੀ ਸ਼ਾਮਿਲ ਹੋਏ, ਜਿਹਨਾਂ ਨੇ ਇਕ ਕਮੇਟੀ ਦਾ ਗਠਨ ਕੀਤਾ ਤਾਂ ਕਿ ਆਉਣ ਵਾਲੇ ਸਮੇਂ ‘ਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਆ ਰਿਹੀਆਂ ਸਮੱਸਿਆਵਾਂ ‘ਤੇ ਠੋਸ ਕਦਮ ਚੁੱਕੇ ਜਾਣ। ਜਿਹੜੇ ਵੀ ਲੋੜਵੰਦ ਵਿਦਿਆਰਥੀ ਜ਼ਰੂਰਤਮੰਦ ਹੋਵੇ ਉਹ ਮਹਿਫ਼ਿਲ ਮੀਡਿਆ ਦੇ ਜਸਵਿੰਦਰ ਖੋਸਾ ਨੂੰ 4379748585 ‘ਤੇ ਸੰਪਰਕ ਕਰ ਸਕਦੇ ਹਨ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …