Breaking News
Home / ਪੰਜਾਬ / ਤੇਜਿੰਦਰਪਾਲ ਬੱਗਾ ਦੀ ਗਿ੍ਰਫਤਾਰੀ ’ਤੇ ਮਚਿਆ ਬਵਾਲ

ਤੇਜਿੰਦਰਪਾਲ ਬੱਗਾ ਦੀ ਗਿ੍ਰਫਤਾਰੀ ’ਤੇ ਮਚਿਆ ਬਵਾਲ

ਹੁਣ ਦਿੱਲੀ ਦੀ ਪੁਲਿਸ ਬੱਗਾ ਨੂੰ ਰਸਤੇ ਵਿਚੋਂ ਹੀ ਮੋੜ ਕੇ ਲੈ ਗਈ ਵਾਪਸ-ਪੰਜਾਬ ਪੁਲਿਸ ਦੇ ਹੱਥ ਖਾਲੀ
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਅੱਜ ਸਵੇਰੇ ਦਿੱਲੀ ਤੋਂ ਗਿ੍ਰਫਤਾਰ ਕੀਤਾ ਸੀ। ਇਹ ਗਿ੍ਰਫਤਾਰੀ ਪੰਜਾਬ ਪੁਲਿਸ ਨੂੰ ਏਨੀ ਜਿਆਦਾ ਮਹਿੰਗੀ ਪਈ ਕਿ, ਬੱਗਾ ਨੂੰ ਪੁਲਿਸ ਪੰਜਾਬ ਹੀ ਨਹੀਂ ਲਿਆ ਸਕੀ। ਜਿਥੇ ਦਿੱਲੀ ਪੁਲਿਸ ਦੇ ਇਸ਼ਾਰੇ ’ਤੇ ਹਰਿਆਣਾ ਪੁਲਿਸ ਨੇ ਬੱਗਾ ਨੂੰ ਲਿਆ ਰਹੇ ਪੰਜਾਬ ਪੁਲਿਸ ਦੇ ਕਾਫ਼ਲੇ ਨੂੰ ਕੁਰਕਸ਼ੇਤਰ ਵਿੱਚ ਹੀ ਰੋਕ ਲਿਆ, ਉਥੇ ਹੀ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੀ ਟੀਮ ਖਿਲਾਫ਼ ਕਿਡਨੈਪਿੰਗ ਦਾ ਮਾਮਲਾ ਵੀ ਦਰਜ ਕਰ ਲਿਆ ਸੀ। ਇਸੇ ਦੌਰਾਨ ਪੰਜਾਬ ਸਰਕਾਰ ਵੀ ਹਾਈਕੋਰਟ ਪਹੁੰਚੀ ਸੀ, ਪਰ ਪੰਜਾਬ ਸਰਕਾਰ ਨੂੰ ਹਾਈਕੋਰਟ ਵਿਚ ਕੋਈ ਰਾਹਤ ਨਹੀਂ ਮਿਲੀ ਅਤੇ ਇਸ ਮਾਮਲੇ ’ਤੇ ਭਲਕੇ ਸੁਣਵਾਈ ਹੋਵੇਗੀ। ਤੇਜਿੰਦਰਪਾਲ ਬੱਗਾ ਦੇ ਪਿਤਾ ਦਾ ਆਰੋਪ ਹੈ ਕਿ ਬਿਨ੍ਹਾਂ ਪੱਗ ਤੋਂ ਹੀ ਤੇਜਿੰਦਰਪਾਲ ਬੱਗਾ ਨੂੰ ਪੁਲਿਸ ਨੇ ਘਰੋਂ ਗਿ੍ਰਫਤਾਰ ਕਰ ਲਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੁਣ ਦਿੱਲੀ ਪੁਲਿਸ ਬੱਗਾ ਨੂੰ ਵਾਪਸ ਦਿੱਲੀ ਲੈ ਗਈ ਹੈ। ਜ਼ਿਕਰਯੋਗ ਹੈ ਕਿ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਟਿੱਪਣੀ ਕੀਤੀ ਸੀ। ਇਸ ਨੂੰ ਲੈ ਕੇ ਬੱਗਾ ਖਿਲਾਫ ਮੁਹਾਲੀ ਵਿਖੇ ਇਕ ਅਪ੍ਰੈਲ ਨੂੰ ਕੇਸ ਦਰਜ ਕੀਤਾ ਗਿਆ ਸੀ। ਤੇਜਿੰਦਰਪਾਲ ਸਿੰਘ ਬੱਗਾ ਦੀ ਗਿ੍ਰਫਤਾਰੀ ਨੂੰ ਲੈ ਕੇ ਭਾਜਪਾ ਆਗੂਆਂ ਨੇ ਅਰਵਿੰਦ ਕੇਜਰੀਵਾਲ ਦੀ ਜੰਮ ਦੇ ਆਲੋਚਨਾ ਕੀਤੀ ਹੈ।

Check Also

ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ

  ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …