18.2 C
Toronto
Wednesday, August 19, 2026
spot_img
HomeਕੈਨੇਡਾFrontਇਮਰਾਨ ਖਾਨ ਨਾਲ ਰਿਸ਼ਤੇਦਾਰਾਂ ਦੀ ਮੁਲਾਕਾਤ ’ਤੇ ਅਦਾਲਤ ਕਰੇਗੀ ਫੈਸਲਾ

ਇਮਰਾਨ ਖਾਨ ਨਾਲ ਰਿਸ਼ਤੇਦਾਰਾਂ ਦੀ ਮੁਲਾਕਾਤ ’ਤੇ ਅਦਾਲਤ ਕਰੇਗੀ ਫੈਸਲਾ

ਇਮਰਾਨ ਖਾਨ ਨਾਲ ਰਿਸ਼ਤੇਦਾਰਾਂ ਦੀ ਮੁਲਾਕਾਤ ’ਤੇ ਅਦਾਲਤ ਕਰੇਗੀ ਫੈਸਲਾ
ਪਾਕਿਸਤਾਨੀ ਸੁਪਰੀਮ ਕੋਰਟ ਦੇ 3 ਜੱਜ ਸੁਣਨਗੇ ਕੇਸ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਅਤੇ ਉਹਨਾਂ ਦੇ ਇਲਾਜ ਨਾਲ ਜੁੜੀਆਂ ਪਟੀਸ਼ਨਾਂ ’ਤੇ ਆਉਂਦੀ 18 ਅਗਸਤ ਨੂੰ ਸੁਣਵਾਈ ਤੈਅ ਕੀਤੀ ਹੈ। ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨਾਲ ਰਿਸ਼ਤੇਦਾਰਾਂ ਦੀ ਮੁਲਾਕਾਤ ਸਬੰਧੀ ਹੁਣ ਅਦਾਲਤ ਫੈਸਲਾ ਕਰੇਗੀ। ਇਸ ਮਾਮਲੇ ਦੀ ਸੁਣਵਾਈ 3 ਜੱਜਾਂ ਦੀ ਬੈਂਚ ਕਰੇਗੀ। ਅਦਾਲਤ ਦੇ ਰਜਿਸਟਰਾਰ ਦਫਤਰ ਨੇ ਸਾਰੀਆਂ ਸਬੰਧਤ ਧਿਰਾਂ ਅਤੇ ਉਨ੍ਹਾਂ ਦੇ ਵਕੀਲਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਸ ਬੈਂਚ ਵਿਚ ਜਸਟਿਸ ਸ਼ਾਹਿਦ ਵਹੀਦ, ਜਸਟਿਸ ਨਈਮ ਅਫਗਾਨ ਅਤੇ ਜਸਟਿਸ ਇਸ਼ਤਿਆਕ ਇਬਰਾਹਿਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਅਗਸਤ 2023 ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਨੇ। ਉਨ੍ਹਾਂ ਖਿਲਾਫ ਭਿ੍ਰਸ਼ਟਾਚਾਰ ਅਤੇ ਦਹਿਸ਼ਤਵਾਦ ਸਣੇ ਕਈ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਹੈ। ਅਪ੍ਰੈਲ 2022 ’ਚ ਬੇਭਰੋਸਗੀ ਮਤੇ ਰਾਹੀਂ ਸਰਕਾਰ ਡਿੱਗਣ ਤੋਂ ਬਾਅਦ, ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਲਗਾਤਾਰ ਉਸ ਨੂੰ ਮਿਲਣ ਲਈ ਇਜਾਜ਼ਤ ਦੀ ਮੰਗ ਕਰ ਰਹੀ ਹੈ।

RELATED ARTICLES
POPULAR POSTS